Breaking
www.sursaanjh.com > ਅੰਤਰਰਾਸ਼ਟਰੀ > ਸਾਹਿਤ ਵਿਗਿਆਨ ਕੇਂਦਰ (ਰਜਿ:) ਵਲੋਂ ਡਾ. ਰਜਿੰਦਰ ਰੇਨੂੰ ਦੀ ਪੁਸਤਕ ਲੋਕ ਅਰਪਣ

ਸਾਹਿਤ ਵਿਗਿਆਨ ਕੇਂਦਰ (ਰਜਿ:) ਵਲੋਂ ਡਾ. ਰਜਿੰਦਰ ਰੇਨੂੰ ਦੀ ਪੁਸਤਕ ਲੋਕ ਅਰਪਣ

ਸਾਹਿਤ ਵਿਗਿਆਨ ਕੇਂਦਰ (ਰਜਿ:) ਵਲੋਂ ਡਾ. ਰਜਿੰਦਰ ਰੇਨੂੰ ਦੀ ਪੁਸਤਕ ਲੋਕ ਅਰਪਣ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 19 ਅਪ੍ਰੈਲ:
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਟੀ.ਐੱਸ.ਸੈਂਟਰਲ ਸਟੇਟ ਲਾਇਬ੍ਰੇਰੀ ਸੈਕਟਰ 17 ਚੰਡੀਗੜ੍ਹ ਵਿਖੇ ਡਾ. ਰਜਿੰਦਰ ਰੇਨੂੰ ਦੀ ਪਲੇਠੀ ਪੁਸਤਕ ‘ਸੁੱਚੇ ਮੋਤੀ’ ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਸ.ਪਰਮਜੀਤ ਮਾਨ ਨੇ ਕੀਤੀ ਅਤੇ ਸ੍ਰੀ ਸੁਭਾਸ਼ ਭਾਸਕਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੱਭ ਤੋਂ ਪਹਿਲਾਂ ਕੇਂਦਰ ਦੇ ਪ੍ਰਧਾਨ ਸ.ਗੁਰਦਰਸ਼ਨ ਸਿੰਘ ਮਾਵੀ ਨੇ ਇਸ ਸਮਾਗਮ ਦੀ ਰੂਪ-ਰੇਖਾ ਬਾਰੇ ਜਾਣੂ ਕਰਾਇਆ। ਉਸ ਤੋਂ ਬਾਅਦ ਪ੍ਰਧਾਨਗੀ ਮੰਡਲ ਅਤੇ ਲੇਖਕਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਸਤਕ ਲੋਕ ਅਰਪਣ ਕੀਤੀ ਗਈ। ਪ੍ਰਧਾਨਗੀ ਕਰ ਰਹੇ ਸ਼੍ਰੀ ਪਰਮਜੀਤ ਮਾਨ ਨੇ ਕਿਹਾ ਕਿ ਇਹਨਾਂ ਦੀਆਂ ਕਵਿਤਾਵਾਂ, ਗੀਤਾਂ ਵਰਗੀਆਂ ਹਨ। ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ।
ਮੁੱਖ ਮਹਿਮਾਨ ਸ੍ਰੀ ਸੁਭਾਸ਼ ਭਾਸਕਰ ਨੇ ਕਿਹਾ ਕਿ ਹਰ ਕਵਿਤਾ ਵਿੱਚ ਕੋਈ ਨਾ ਕੋਈ ਸੁਨੇਹਾ ਹੈ। ਪਰਤਾਪ ਪਾਰਸ ਨੇ ਪਰਚਾ ਪੜ੍ਹਦਿਆਂ ਕਿਹਾ ਕਿ ਕਵਿਤਾਵਾਂ ਦੀ ਤਰਤੀਬ ਬਹੁਤ ਵਧੀਆ ਹੈ। ਡਾ. ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਕਵਿਤਾ ਲਿਖਣ ਵਾਲਾ ਕੋਈ ਆਮ ਵਿਅਕਤੀ ਨਹੀਂ ਹੁੰਦਾ। ਕਵਿਤਾ ਦਾ ਲੈਅ-ਬੱਧ ਹੋਣਾ ਜ਼ਰੂਰੀ ਹੈ। ਪਰਮਜੀਤ ਪਰਮ ਨੇ ਬੋਲਦਿਆਂ ਆਖਿਆ ਕਿ ਇਹ ਖੁਦ ਨੂੰ ਪਿਆਰ ਕਰਨ ਵਾਲੀ ਕਵਿੱਤਰੀ ਹੈ। ਹਰਬੰਸ ਸੋਢੀ ਨੇ ਮੁਬਾਰਕਾਂ ਦਿੱਤੀਆਂ। ਲੇਖਕਾ ਰਜਿੰਦਰ ਰੇਨੂੰ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਦੱਸਿਆ ਅਤੇ ਆਪਣੀਆਂ ਪਸੰਦੀਦਾ ਦੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਸਟੇਜ ਸੰਚਾਲਣ ਗੁਰਦਰਸ਼ਨ ਸਿੰਘ ਮਾਵੀ ਨੇ ਬਾਖੂਬੀ ਨਿਭਾਇਆ। ਬਲਵਿੰਦਰ ਸਿੰਘ ਢਿੱਲੋਂ, ਰਤਨ ਬਾਬਕਵਾਲਾ, ਭਰਪੂਰ ਸਿੰਘ, ਗੁਰਦਾਸ ਸਿੰਘ ਦਾਸ, ਬਾਬੂ ਰਾਮ ਦੀਵਾਨਾ, ਸੁਮਨ ਰਾਣੀ, ਦਵਿੰਦਰ ਕੌਰ ਢਿੱਲੋਂ, ਪ੍ਰਤਾਪ ਪਾਰਸ ਨੇ ਕਿਤਾਬ ਵਿੱਚੋਂ ਗੀਤ ਸਰੋਤਿਆਂ ਨਾਲ ਸਾਂਝੇ ਕੀਤੇ। ਸਰਬਜੀਤ ਪੱਡਾ ਨੇ ਸਾਰੇ ਪ੍ਰੋਗਰਾਮ ਦੀ ਬਹੁਤ ਵਧੀਆ ਕਵਰੇਜ ਕੀਤੀ। ਇਸ ਸਮਾਗਮ ਵਿੱਚ ਲੱਗਭੱਗ 80 ਦੇ ਕਰੀਬ ਸਾਹਿਤਕਾਰ, ਕਹਾਣੀਕਾਰ ਅਤੇ ਕਵੀ ਹਾਜ਼ਰ ਹੋਏ।

Leave a Reply

Your email address will not be published. Required fields are marked *