Breaking
www.sursaanjh.com > ਚੰਡੀਗੜ੍ਹ/ਹਰਿਆਣਾ > ਪ੍ਰੋਗਰੈਸਿਵ ਅਲਾਇੰਸ ਆਫ ਪਾਵਰ ਇੰਜੀਨੀਅਰਸ ਵੱਲੋਂ ਏਕਤਾ ਦਾ ਨਵਾਂ ਪੜਾਅ ਸ਼ੁਰੂ: ਇੰਜ: ਜਸਤੇਜ ਸਿੰਘ ਟਿਵਾਣਾ

ਪ੍ਰੋਗਰੈਸਿਵ ਅਲਾਇੰਸ ਆਫ ਪਾਵਰ ਇੰਜੀਨੀਅਰਸ ਵੱਲੋਂ ਏਕਤਾ ਦਾ ਨਵਾਂ ਪੜਾਅ ਸ਼ੁਰੂ: ਇੰਜ: ਜਸਤੇਜ ਸਿੰਘ ਟਿਵਾਣਾ

ਅਫਸਰਾਂ ਦੀ ਸਾਂਝੀ ਆਵਾਜ਼ ਬਣੇਗੀ ਤਾਕਤ ਦਾ ਕੇਂਦਰ
ਪਟਿਆਲਾ (ਸੁਰ ਸਾਂਝ ਡਾਟ ਕਾਮ ਬਿਊਰੋ), 4 ਮਈ:
ਪ੍ਰੋਗਰੈਸਿਵ ਅਲਾਇੰਸ ਆਫ ਪਾਵਰ ਇੰਜੀਨੀਅਰਸ ਦੇ ਪ੍ਰਧਾਨ ਇੰਜ. ਜਸਤੇਜ ਸਿੰਘ ਟਿਵਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਤਰੱਕੀ ਅਤੇ ਮਜ਼ਬੂਤੀ ਵਿੱਚ ਮਹਤਵਪੂਰਨ ਭੂਮਿਕਾ ਨਿਭਾਉਣ ਵਾਲੇ ਵੱਖ-ਵੱਖ ਕੇਡਰਾਂ ਦੇ ਅਫਸਰਾਂ ਨੂੰ ਹੁਣ ਇੱਕ ਮਜ਼ਬੂਤ ਅਤੇ ਸਾਂਝੇ ਮੰਚ ਹੇਠ ਇਕੱਠਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚਾਹੇ ਉਹ ਇੰਜੀਨੀਅਰਿੰਗ ਵਿਭਾਗ ਹੋਵੇ, ਅਕਾਊਂਟਸ ਹੋਵੇ ਜਾਂ ਐਚ.ਆਰ. – ਹਰ ਕੇਡਰ ਦੀ ਆਪਣੀ ਵਿਸ਼ੇਸ਼ ਮਹੱਤਤਾ ਬਰਾਬਰ ਹੈ ਅਤੇ ਸਾਰਿਆਂ ਦੀ ਸਾਂਝੀ ਸ਼ਮੂਲੀਅਤ ਨਾਲ ਹੀ ਸੰਸਥਾ ਨੂੰ ਨਵੀਆਂ ਉਚਾਈਆਂ ਤੱਕ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਸਾਡੀ ਅਸਲ ਤਾਕਤ ਸਾਡੀ ਏਕਤਾ ਵਿੱਚ ਹੈ ਅਤੇ ਇਹ ਏਕਤਾ ਹੀ ਸਾਨੂੰ ਹਰ ਚੁਣੌਤੀ ਦਾ ਡਟ ਕੇ ਸਾਹਮਣਾ ਕਰਨ ਯੋਗ ਬਣਾਉਂਦੀ ਹੈ।”
ਇੰਜ. ਟਿਵਾਣਾ ਨੇ ਅੱਗੇ ਕਿਹਾ ਕਿ ਇਹ ਨਵਾਂ ਉਪਰਾਲਾ ਸਿਰਫ਼ ਅਫਸਰਾਂ ਦੇ ਹੱਕਾਂ ਦੀ ਰੱਖਿਆ ਲਈ ਹੀ ਨਹੀਂ, ਸਗੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੁਨਹਿਰੀ ਭਵਿੱਖ ਦੀ ਨੀਂਹ ਮਜ਼ਬੂਤ ਕਰਨ ਵੱਲ ਵੀ ਇਕ ਅਹਿਮ ਉਪਰਾਲਾ ਹੈ। ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਾਂਝੀ ਯਾਤਰਾ ਦਾ ਹਿੱਸਾ ਬਣਨ ਅਤੇ ਆਪਣੇ ਹੱਕਾਂ, ਸਨਮਾਨ ਅਤੇ ਪੇਸ਼ਾਵਰ ਪਛਾਣ ਦੀ ਰੱਖਿਆ ਲਈ ਇਕਜੁੱਟ ਹੋਈਏ। ਇੰਜ: ਜਸਤੇਜ ਸਿੰਘ ਟਿਵਾਣਾ ਨੇ ਆਪਣੇ ਇਕ ਸੰਦੇਸ਼ ਵਿੱਚ ਸੱਦਾ ਦਿੰਦਿਆਂ ਕਿਹਾ ਕਿ “ਆਓ, ਏਕਤਾ ਦੇ ਇਸ ਨਵੇਂ ਅਧਿਆਇ ਨੂੰ ਕਾਮਯਾਬ ਬਣਾਈਏ ਅਤੇ ਆਪਣੇ ਅਦਾਰੇ ਨੂੰ ਨਵੀਆਂ ਉੱਚਾਈਆਂ ਤੱਕ ਲੈ ਜਾਈਏ।”

Leave a Reply

Your email address will not be published. Required fields are marked *