ਪੰਜਾਬੀ ਰੰਗਮੰਚ ਦੇ ਖੇਤਰ ’ਚ ਸਰਘੀ ਕਲਾ ਕੇਂਦਰ 35 ਸਾਲ ਮੁਕਮੰਲ ਕਰਕੇ 36ਵੇਂ ਸਾਲ ਵਿਚ ਕਰ ਗਿਆ ਪ੍ਰਵੇਸ਼ – ਰੰਜੀਵਨ ਸਿੰਘ
ਫਿਲਮੀਂ ਸੰਗੀਤਕਾਰ ਜਤਿੰਦਰ ਸ਼ਾਹ ਸਮੇਤ 300 ਦੇ ਕਰੀਬ ਰੰਗਕਰਮੀ ਜੁੜ ਚੁੱਕੇ ਸਨ ਸਰਘੀ ਕਲਾ ਕੇਂਦਰ ਨਾਲ – ਕੁੱਕੂ ਦੀਵਾਨ
ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 12 ਮਈ:


ਪੰਜਾਬੀ ਰੰਗਮੰਚ ਦੇ ਖੇਤਰ ਵਿਚ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਦੀ ਰਹਿਨੁਮਾਈ ਹੇਠ ਕਾਰਜਸ਼ੀਲ ਸਰਘੀ ਕਲਾ ਕੇਂਦਰ ਨੇ 35 ਸਾਲ ਮੁਕੰਮਲ ਕਰਕੇ 36ਵੇਂ ਸਾਲ ਵਿਚ ਪਰਵੇਸ਼ ਕਰ ਲਿਆ ਹੈ। ਕੇਂਦਰ ਦੇ ਮੁੱਢਲੇ ਸਰਪ੍ਰਸਤ ਪੰਜਾਬੀ ਲੇਖਕ ਸੰਤੋਖ ਸਿੰਘ ਧੀਰ, ਇਪਟਾ ਪੰਜਾਬ ਦੇ ਬਾਨੀ ਨਾਟਕਰਮੀ ਤੇਰਾ ਸਿੰਘ ਚੰਨ ਅਤੇ ਗੁਰਸ਼ਰਨ ਭਾਅ ਜੀ (ਸਾਰੇ ਸਵਰਗੀ) ਸਨ ਅਤੇ ਹੁਣ ਸੀਨੀਅਰ ਐਡਵੋਕੇਟ ਰਾਜਿੰਦਰ ਸਿੰਘ ਚੀਮਾ ਅਤੇ ਅਸ਼ੋਕ ਸਿੰਗਲਾ ਅਤੇ ਹਰਨੇਕ ਸਿੰਘ ਘੰੜੂਆਂ ਸਰਪ੍ਰਸਤ ਹਨ। ਇਹ ਜਾਣਕਾਰੀ ਸਰਘੀ ਕਲਾ ਕੇਂਦਰ ਦੇ ਜਨਰਲ ਸਕੱਤਰ ਕੁੱਕੂ ਦੀਵਾਨ ਅਤੇ ਪ੍ਰਚਾਰ ਸਕੱਤਰ ਰੰਜੀਵਨ ਸਿੰਘ ਨੇ ਦਿੰਦੇ ਦੱਸਿਆ ਕਿ ਸਰਘੀ ਕਲਾ ਕੇਂਦਰ ਪਿਛਲੇ 35 ਸਾਲਾਂ ਵਿੱਚ ਸਰਦਾਰ ਗੁਰਬਖ਼ਸ਼ ਸਿੰਘ ਪ੍ਰੀਤਲੜੀ, ਸੰਤੋਖ ਸਿੰਘ ਧੀਰ, ਡਾ. ਹਰਚਰਨ ਸਿੰਘ, ਮੁਨਸ਼ੀ ਪ੍ਰੇਮ ਚੰਦ, ਗਰੀਕ ਲੇਖਕ ਨਿਕੋਸ ਕਜ਼ਾਨਜ਼ਾਕਿਸ ਦੀਆਂ ਲਿਖਤਾਂ ਤੋਂ ਪ੍ਰਭਾਵਿਤ ਲੋਕ-ਮਸਲਿਆਂ ਤੇ ਸਮਾਜਿਕ ਸਰੋਕਾਰਾਂ ਦਾ ਜ਼ਿਕਰ ਤੇ ਫ਼ਿਕਰ ਕਰਦੇ ਸੰਜੀਵਨ ਸਿੰਘ ਦੇ ਲਿਖੇ ਅਤੇ ਨਿਰਦੇਸ਼ਤ ਦੋ ਦਰਜਨ ਦੇ ਕਰੀਬ ਨਾਟਕਾਂ ਦਾ ਦੇਸ-ਵਿਦੇਸ਼ ਵਿਚ ਅਨੇਕਾਂ ਮੰਚਣ ਕਰਨ ਤੋਂ ਇਲਾਵਾ ਪੰਜਾਬੀ ਟੈਲੀ-ਫਿਲਮ ‘ਦਫਤਰ’ ਦਾ ਨਿਰਮਾਣ ਵੀ ਕਰ ਚੁੱਕਾ ਹੈ।
ਕੇਂਦਰ ਦੇ ਪ੍ਰਚਾਰ ਸਕੱਤਰ ਰੰਜੀਵਨ ਸਿੰਘ ਨੇ ਕਿਹਾ ਕਿ ਸਰਘੀ ਕਲਾ ਕੇਂਦਰ ਨਾਲ ਹੁਣ ਤੱਕ ਪੰਜਾਬੀ ਫਿਲਮ ਅੰਗਰੇਜ਼ ਸਮੇਤ ਕਈ ਮਸ਼ਹੂਰ ਫਿਲਮਾਂ ਦੇ ਸੰਗੀਤਕਾਰ ਜਤਿੰਦਰ ਸ਼ਾਹ ਤੋਂ ਇਲਾਵਾ ਰੰਗਮੰਚ ਅਤੇ ਫਿਲਮਾਂ ਦੇ ਨਾਮਵਰ ਅਦਾਕਾਰ ਨਰਿੰਦਰਪਾਲ ਸਿੰਘ ਨੀਨਾ, ਰੰਜੀਵਨ ਸਿੰਘ, ਕੁੱਕੂ ਦੀਵਾਨ, ਡਾ. ਸਾਹਿਬ ਸਿੰਘ, ਹਰਜੀਤ ਕੈਂਥ, ਰਮਨਦੀਪ ਢਿੱਲੋਂ, ਏਕਤਾ ਬੀ.ਪੀ ਸਿੰਘ, ਸੈਵੀ ਸਤਿੰਦਰ ਕੌਰ, ਡਾ. ਅਮਨ ਭੋਗਲ, ਅਨੀਤਾ ਸਬਦੀਸ਼, ਰਾਜਿੰਦਰ ਰੋਜ਼ੀ, ਜੈ ਸਿੰਘ ਛਿੱਬਰ, ਜਸਬੀਰ ਢਿੱਲੋਂ, ਲਖਵਿੰਦਰ, ਗੁੰਜਨਦੀਪ ਕੌਰ, ਡਾ.ਜਸਪਾਲ ਕੌਰ, ਮਨਦੀਪ ਸੇਠੀ, ਮਨੀਸ਼ਾ ਭੱਲਾ, ਨਰਿੰਦਰ ਕੌਰ, ਅੰਕਿਤ ਦੀਵਾਨ, ਅਨੂਰੀਤਪਾਲ, ਹਰਕਿਰਤਪਾਲ, ਹੁਨਰ ਕਲਸੀਆ, ਮਲਿਕਾ, ਪ੍ਰਭਦੀਪ ਕੌਰ, ਪ੍ਰੀਤ ਸੰਧੂ, ਰਿਤੂ ਰਾਗ, ਪ੍ਰੀਆਰਾਗ, ਰਿਸ਼ਮਰਾਗ, ਉਦੈਰਾਗ ਸਿੰਘ, ਰਿਸ਼ੀ ਰੰਜਨ, ਰਿਤਕ ਹੁਣ ਕਨੇਡਾ ਰਹਿੰਦੇ ਗੌਰਵ ਸ਼ਰਮਾ ਅਤੇ ਗੁਰਜੀਤ ਕੰਗ, ਹਰਮੋਲ ਸਿੰਘ, ਰਾਜੂ, ਅਮਿਤੋਜ ਗਿੱਲ, ਆਸ਼ੀਸ਼ ਸ਼ਰਮ, ਜਸਪਾਲ (ਤੁਰਕੀ) ਆਸ਼ਾ ਸ਼ਰਮਾ, ਵਿੰਮੀ ਜੱਗੀ, ਪਿੰਕੀਸ਼ ਅਤੇ ਪ੍ਰੀਤੀ (ਯੂ.ਐਸ.ਏ.), ਮਨਜਿੰਦਰ ਕਾਹਲੋਂ (ਯੂ.ਕੇ.), ਸ਼ਿਖਾ ਭਾਟੀਆ (ਅਸਟਰੇਲੀਆ) ਸਮਤੇ 300 ਦੇ ਕਰੀਬ ਰੰਗਕਰਮੀ ਸਮੇਂ ਸਮੇਂ ਮੰਚ ਉੱਤੇ ਅਤੇ ਮੰਚ ਪਿੱਛੇ ਆਪਣਾ ਮੱਹਤਵਪੂਰਣ ਯੋਗਦਾਨ ਪਾ ਚੁੱਕੇ ਹਨ।

