Breaking
www.sursaanjh.com > ਅੰਤਰਰਾਸ਼ਟਰੀ > ਲੋੜਵੰਦ ਬੱਚੇ ਦੇ ਹੱਥ ਦੇ ਇਲਾਜ ਲਈ ਕੀਤੀ ਵਿੱਤੀ ਸਹਾਇਤਾ – ਸੋਮ ਨਾਥ ਭੱਟ

ਲੋੜਵੰਦ ਬੱਚੇ ਦੇ ਹੱਥ ਦੇ ਇਲਾਜ ਲਈ ਕੀਤੀ ਵਿੱਤੀ ਸਹਾਇਤਾ – ਸੋਮ ਨਾਥ ਭੱਟ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 14 ਮਈ:

ਪਰਮ ਸੇਵਾ ਵੈੱਲਫੇਅਰ ਸੁਸਾਇਟੀ ਦੇ ਸਰਗਰਮ ਮੈਂਬਰਾਂ ਸੋਨੀਆ ਮਹਾਜਨ ਵੱਲੋਂ ਧਿਆਨ ਵਿੱਚ ਲਿਆਉਣ ’ਤੇ ਸੁਸਾਇਟੀ ਵੱਲੋਂ ਲੋੜਵੰਦ ਮਰੀਜ਼ ਕਾਕਾ ਅਨਵੀਰ ਸਿੰਘ ਪੁੱਤਰ ਕੁਲਦੀਪ ਕੁਮਾਰ, ਵਾਸੀ ਜ਼ੀਰਕਪੁਰ, ਜਿਸ ਦੇ ਹੱਥ ਦਾ ਅਪਰੇਸ਼ਨ ਹੋਇਆ ਹੈ, ਦੀ ਵਿੱਤੀ ਸਹਾਇਤਾ ਕੀਤੀ ਗਈ। ਇਹ ਸਹਾਇਤਾ ਰਾਸ਼ੀ ਸੁਸਾਇਟੀ ਮੈਂਬਰ ਸੋਨੀਆ ਮਹਾਜਨ ਵੱਲੋਂ ਮੌਕੇ ’ਤੇ ਜਾ ਕੇ ਮਰੀਜ਼ ਨੂੰ ਦਿੱਤੀ ਗਈ।

ਸੁਸਾਇਟੀ ਪ੍ਰਧਾਨ ਸੋਮ ਨਾਥ ਭੱਟ ਨੇ ਦੱਸਿਆ ਕਿ ਸੁਸਾਇਟੀ ਦੇ ਮਰਦ ਮੈਂਬਰਾਂ ਤੋਂ ਇਲਾਵਾ ਔਰਤ ਮੈਂਬਰਜ਼ ਵੀ ਇਸ ਨੇਕ ਕੰਮ ਵਿੱਚ ਵਧ-ਚੜ੍ਹ ਕੇ ਆਪਣਾ ਯੋਗਦਾਨ ਪਾਉਂਦੀਆਂ ਹਨ, ਜਿਨ੍ਹਾਂ ਵਿੱਚ ਸੁਰਿੰਦਰ ਕੌਰ, ਪ੍ਰਿੰ. ਕੁਲਦੀਪ ਕੌਰ, ਪਰਵੀਨ ਭੱਟ, ਮਧੂ ਸ਼ਰਮਾ ਅੰਬਾਲ਼ਾ, ਆਰਤੀ ਸਹਿਗਲ, ਚੰਦਰ ਕਾਂਤਾ, ਸੁਚਿਤਾ ਤਿਵਾੜੀ, ਮਿਨਾਕਸ਼ੀ ਕੌਸ਼ਲ, ਵਿਨਿਤਾ ਪੰਚਕੂਲਾ, ਸੁਨੀਤਾ ਗੌਤਮ, ਕਮਲੇਸ਼ ਕਾਲਕਾ, ਮਮਤਾ, ਅੰਜੂ ਛਾਬੜਾ, ਨਲਿਨੀ ਬੰਗਾਂ, ਰਾਜ ਕੁਮਾਰੀ, ਮਮਤਾ ਗੌਤਮ ਅਤੇ ਸੁਖਵੰਤ ਕੌਰ ਆਦਿ ਸ਼ਾਮਿਲ ਹਨ ਜੋ ਸੁਸਾਇਟੀ ਲਈ ਦਿਨ-ਰਾਤ ਕੰਮ ਕਰਦੀਆਂ ਹਨ ਤੇ ਹਰ ਸਮੇਂ ਲੋੜਵੰਦਾਂ ਦੀ ਸੇਵਾ ਲਈ ਤਤਪਰ ਰਹਿੰਦੀਆਂ ਹਨ। ਜ਼ਿਕਰਯੋਗ ਹੈ ਕਿ ਬੱਚੇ ਦੇ ਪਰਿਵਾਰ ਵੱਲੋਂ ਇਸ ਨੇਕ ਕਾਰਜ ਲਈ ਸੁਸਾਇਟੀ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *