Breaking
www.sursaanjh.com > ਅੰਤਰਰਾਸ਼ਟਰੀ > ਕੇਂਦਰੀ ਸਭਾ ਦੇ ਰੋਸ ਮੁਜ਼ਾਹਰੇ ਵਿਚ ਸਾਹਿਤ ਸਭਾਵਾਂ ਅਤੇ ਲੇਖਕ ਜਥੇਬੰਦੀਆਂ ਵੱਡੀ ਪੱਧਰ ਤੇ ਕਰਨਗੀਆਂ ਸ਼ਿਰਕਤ

ਕੇਂਦਰੀ ਸਭਾ ਦੇ ਰੋਸ ਮੁਜ਼ਾਹਰੇ ਵਿਚ ਸਾਹਿਤ ਸਭਾਵਾਂ ਅਤੇ ਲੇਖਕ ਜਥੇਬੰਦੀਆਂ ਵੱਡੀ ਪੱਧਰ ਤੇ ਕਰਨਗੀਆਂ ਸ਼ਿਰਕਤ

ਕੇਂਦਰੀ ਸਭਾ ਦੇ ਰੋਸ ਮੁਜ਼ਾਹਰੇ ਵਿਚ ਸਾਹਿਤ ਸਭਾਵਾਂ ਅਤੇ ਲੇਖਕ ਜਥੇਬੰਦੀਆਂ ਵੱਡੀ ਪੱਧਰ ਤੇ ਕਰਨਗੀਆਂ ਸ਼ਿਰਕਤ
ਅੰਮ੍ਰਿਤਸਰ (ਸੁਰ ਸਾਂਝ ਡਾਟ ਕਾਮ ਬਿਊਰੋ), 21 ਮਈ:
ਪੰਜਾਬ ਵਿਚਲੇ ਆਰਮੀ ਪਬਲਿਕ ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਨੂੰ ਹਾਸ਼ੀਏ ‘ਤੇ ਧੱਕਣ ਦੇ ਫੈਸਲੇ ਖਿਲਾਫ਼ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਤਿੱਖਾ ਵਿਰੋਧ ਜਤਾਉਂਦਿਆਂ ਚੰਡੀਗੜ੍ਹ ਵਿਖੇ ਮਿਤੀ 22 ਮਈ ਨੂੰ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ, ਜਿਸ ਵਿਚ ਸਾਹਿਤ ਸਭਾਵਾਂ, ਲੇਖਕ ਜਥੇਬੰਦੀਆਂ ਅਤੇ ਹੋਰ ਪੰਜਾਬੀ ਹਤੈਸ਼ੀ ਜਥੇਬੰਦੀਆਂ ਵੱਡੀ ਪੱਧਰ ਤੇ ਸ਼ਿਰਕਤ ਕਰ ਰਹੀਆਂ ਹਨ। ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਰਨਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਕੁਹਾੜ ਅਤੇ ਦਫਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਮੁਜ਼ਾਹਰੇ ਦੀਆਂ  ਤਿਆਰੀਆਂ ਦਾ ਜਾਇਜ਼ਾ ਲੈਂਦਿਆਂ  ਕਿਹਾ ਕਿ ਪੰਜਾਬ ਵਿਚ ਪੰਜਾਬੀ ਭਾਸ਼ਾ ਨਾਲ ਹੋ ਰਿਹਾ ਇਹ ਵਿਵਹਾਰ ਸਭ ਲਈ  ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਬੱਚਿਆਂ ਨੂੰ ਪੰਜਾਬੀ ਭਾਸ਼ਾ ਤੋਂ ਵਾਂਝਾ ਕਰਨਾ ਮੰਦਭਾਗਾ ਅਤੇ ਚਿੰਤਾਜਨਕ ਹੈ। ਉਹਨਾਂ ਦੱਸਿਆ ਕਿ ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਨੂੰ ਸਕੂਲਾਂ ਵਿਚ ਭੇਜਿਆ ਸਰਕੂਲਰ ਵਾਪਸ ਕਰਵਾਉਣ ਹਿੱਤ ਹੀ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ 22 ਮਈ ਸ਼ੁਕਰਵਾਰ ਨੂੰ ਚੰਡੀਗੜ੍ਹ ਵਿਖੇ ਪੰਜਾਬ ਦੀਆਂ ਸੱਮੁਚੀਆਂ ਸਾਹਿਤ ਸਭਾਵਾਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬੀ ਵਿਰੋਧੀ ਇਸ ਫੈਸਲੇ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ।
ਇਸ ਦੌਰਾਨ  ਮੁਜ਼ਾਹਰੇ ਦੇ ਕੋਆਰਡੀਨੇਟਰ ਅਤੇ ਕੇਂਦਰੀ ਸਭਾ ਦੇ ਅਹੁਦੇਦਾਰ ਡਾ਼ ਸਿੰਦਰਪਾਲ ਸਿੰਘ, ਸ਼ੈਲਿੰਦਰਜੀਤ ਸਿੰਘ ਰਾਜਨ, ਦਲਜੀਤ ਸਿੰਘ ਸਾਹੀ, ਸੁਰਿੰਦਰਪ੍ਰੀਤ ਘਣੀਆ, ਬਲਵਿੰਦਰ ਸੰਧੂ, ਮੂਲ ਚੰਦ ਸ਼ਰਮਾ, ਰਾਜਿੰਦਰ ਰਾਜਨ, ਮਨਜੀਤ ਇੰਦਰਾ, ਭੁਪਿੰਦਰ ਪ੍ਰੀਤ ਕੌਰ,  ਯਤਿੰਦਰ ਮਾਹਲ, ਡਾ ਕਰਮਜੀਤ ਸਿੰਘ, ਗੁਰਮੀਤ ਬਾਜਵਾ, ਡਾ ਪਰਮਜੀਤ ਸਿੰਘ ਬਾਠ, ਮਨਜੀਤ ਸਿੰਘ ਵੱਸੀ, ਗੁਰਪ੍ਰੀਤ ਸਿੰਘ ਰੰਗੀਲਪੁਰ, ਡਾ ਹਰਪ੍ਰੀਤ ਸਿੰਘ, ਐੱਸ ਨਸੀਮ, ਉਮਿੰਦਰ ਜੌਹਲ, ਰਿਸ਼ੀ ਹਿਰਦੇਪਾਲ, ਮਲਕੀਤ ਜੌੜਾ, ਜਸਵੀਰ ਰਾਣਾ, ਗੁਰਭੇਜ ਸਿੰਘ ਗੁਰਾਇਆ, ਤੇਜਾ ਸਿੰਘ ਤਿਲਕ, ਵਿਸ਼ਾਲ, ਸੁਰਿੰਦਰ ਖੀਵਾ, ਅਨਿਲ ਫਤਿਹਗੜ੍ਹ, ਸੰਪੂਰਨ ਸਿੰਘ ਟੱਲੇਵਾਲੀਆ, ਗੁਰਸੇਵਕ ਸਿੰਘ ਢਿੱਲੋਂ, ਦੀਪਕ ਸ਼ਰਮਾ, ਜਸਵੰਤ ਰਾਏ, ਅਮਰਜੀਤ ਜੀਤ,ਹਰਪਾਲ ਨਾਗਰਾ,ਪੰਮੀ ਦੇਵੇਦੀ, ਮਨਜਿੰਦਰ ਧਨੋਵਾ, ਦਵਿੰਦਰ ਸੈਫੀ, ਅਤੇ ਸੁਰਿੰਦਰ ਚੌਹਾਨ ਆਦਿ ਨੇ ਕਿਹਾ ਕਿ ਜੇ ਫੈਸਲਾ ਵਾਪਸ ਨਾ ਹੋਇਆ ਤਾਂ ਸੂਬੇ ਭਰ ਵਿਚ ਇਸੇ ਤਰਜ਼ ‘ਤੇ ਵਿਆਪਕ ਵਿਰੋਧ ਕੀਤਾ ਜਾਵੇਗਾ।

Leave a Reply

Your email address will not be published. Required fields are marked *