Breaking
www.sursaanjh.com > ਅੰਤਰਰਾਸ਼ਟਰੀ > ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਐਨੂਅਲ ਐਵਾਰਡ ਸੈਰਾਮਨੀ ਹੋਵੇਗੀ ਅੱਜ – ਡਾ. ਮਨਮੋਹਨ

ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਐਨੂਅਲ ਐਵਾਰਡ ਸੈਰਾਮਨੀ ਹੋਵੇਗੀ ਅੱਜ – ਡਾ. ਮਨਮੋਹਨ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 22 ਮਈ:

ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਐਨੂਅਲ ਐਵਾਰਡ ਸੈਰਾਮਨੀ 22 ਮਈ 2026 ਨੂੰ ਸ਼ਾਮ 5.00 ਵਜੇ, ਐਮਸੀਐਮ, ਡੀਏਵੀ ਕਾਲਜ, ਸੈਕਟਰ 36-ਏ, ਚੰਡੀਗੜ੍ਹ ਵਿਖੇ ਕਰਵਾਈ ਜਾ ਰਹੀ ਹੈ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਸ਼ਿਰਕਤ ਕਰ ਰਹੇ ਹਨ।

ਇਸ ਸਮਾਗਮ ਵਿੱਚ ਡਾ. ਲਖਵੀਰ ਸਿੰਘ (ਸੰਸਕ੍ਰਿਤ), ਡਾ. ਗੁਰਪਾਲ ਸਿੰਘ ਸੰਧੂ (ਪੰਜਾਬੀ), ਡਾ. ਸੁਲੇਖਾ ਸ਼ਰਮਾ (ਇੰਗਲਿਸ਼), ਡਾ. ਸੰਤੋਸ਼ ਕੇ. ਸ਼ਰਮਾ (ਹਿੰਦੀ), ਡਾ. ਮਾਧਵ ਕੌਸ਼ਿਕ (ਹਿੰਦੀ), ਡਾ. ਰੌਣਕੀ ਰਾਮ (ਪੰਜਾਬੀ), ਡਾ. ਵਿਕਰਮ ਕੁਮਾਰ ਵਿਵੇਕੀ (ਸੰਸਕ੍ਰਿਤ) ਅਤੇ ਸ਼੍ਰੀ ਵਿਵੇਕ ਅਤਰੇ (ਇੰਗਲਿਸ਼) ਨੂੰ ਐਵਾਰਡ ਆਫ ਰਿਕੋਗਨੀਸ਼ਨ ਨਾਲ਼ ਸਨਮਾਨਿਆ ਜਾਵੇਗਾ। ਇਸ ਦੇ ਨਾਲ਼ ਹੀ ਸਾਲ ਦੀ ਸਰਵੋਤਮ ਪੁਸਤਕ ਅੰਗਰੇਜ਼ੀ ਲਈ ਸੁਨੈਨਾ ਜੈਨ (ਕਵਿਤਾ), ਹਰੀਜ਼ ਜੈਨ (ਨਾਟਕ), ਹਿੰਦੀ ਲਈ ਕ੍ਰਿਸ਼ਨ ਕੁਮਾਰ (ਕਹਾਣੀ), ਮੰਜੂ ਵਰਮਾ (ਨਾਵਲ), ਰੇਖਾ ਮਿੱਤਲ (ਕਵਿਤਾ), ਬਰਿਜ ਭੂਸ਼ਨ ਸ਼ਰਮਾ (ਪਰੋਜ਼), ਪੰਜਾਬੀ ਲਈ ਮਨਜੀਤ ਕੌਰ ਮੀਤ (ਪਰੋਜ਼), ਗੋਵਰਧਨ ਗੱਬੀ (ਕਹਾਣੀ), ਡਾ. ਜਸਪਾਲ ਸਿੰਘ (ਆਲੋਚਨਾ) ਅਤੇ ਜਗਦੀਪ ਸਿੱਧੂ ਨੂੰ (ਅਨੁਵਾਦ) ਨਿਵਾਜਿਆ ਜਾ ਰਿਹਾ ਹੈ। ਅਕਾਦਮੀ ਦੇ ਚੇਅਰਮੈਨ ਡਾ. ਮਨਮੋਹਨ ਸਿੰਘ, ਵਾਈਸ ਚੇਅਰਮੈਨ ਡਾ. ਅਨੀਸ਼ ਗਰਗ ਅਤੇ ਸਕੱਤਰ ਸੁਭਾਸ਼ ਭਾਸਕਰ ਨੇ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਨਿੱਘਾ ਸੱਦਾ ਦਿੱਤਾ ਹੈ।

Leave a Reply

Your email address will not be published. Required fields are marked *