Breaking
www.sursaanjh.com > ਅੰਤਰਰਾਸ਼ਟਰੀ > ਦਵਿੰਦਰ ਦਮਨ ਦੇ ਨਾਟਕ ‘ਕਤਰਾ ਕਤਰਾ ਜ਼ਿੰਦਗੀ’ ਦਾ ਨਾਟ ਪਾਠ 14 ਜੂਨ ਨੂੰ 

ਦਵਿੰਦਰ ਦਮਨ ਦੇ ਨਾਟਕ ‘ਕਤਰਾ ਕਤਰਾ ਜ਼ਿੰਦਗੀ’ ਦਾ ਨਾਟ ਪਾਠ 14 ਜੂਨ ਨੂੰ 

ਦਵਿੰਦਰ ਦਮਨ ਦੇ ਨਾਟਕ ‘ਕਤਰਾ ਕਤਰਾ ਜ਼ਿੰਦਗੀ’ ਦਾ ਨਾਟ ਪਾਠ 14 ਜੂਨ ਨੂੰ 
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 13 ਜੂਨ:
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ਼ ਐਤਵਾਰ 14 ਜੂਨ, 2026 ਨੂੰ ਸ਼੍ਰੋਮਣੀ ਨਾਟਕਕਾਰ ਦਵਿੰਦਰ ਦਮਨ ਦੇ ਸ਼ਾਹਕਾਰ ਨਾਟਕ ‘ਕਤਰਾ ਕਤਰਾ ਜ਼ਿੰਦਗੀ’ ਦਾ ਨਾਟ ਪਾਠ ਸਵੇਰੇ 10.30 ਵਜੇ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ  ਕਰਵਾਇਆ ਜਾ ਰਿਹਾ ਹੈ। ਇਹ ਨਾਟ ਪਾਠ ਦਵਿੰਦਰ ਦਮਨ ਅਤੇ ਉਹਨਾਂ ਦੀ ਪਤਨੀ ਪ੍ਰਸਿੱਧ ਅਦਾਕਾਰਾ ਜਸਵੰਤ ਦਮਨ ਵੱਲੋਂ ਕੀਤਾ ਜਾਵੇਗਾ। ਮਸ਼ਹੂਰ ਰੰਗਕਰਮੀ ਡਾ. ਸਾਹਿਬ ਸਿੰਘ ਅਤੇ ਉੱਘੇ ਨਿਰਦੇਸ਼ਕ ਸ਼ਬਦੀਸ਼ ਇਸ ਮੌਕੇ ਨਾਟਕ ਪ੍ਰਤੀ ਵਿਸ਼ੇਸ਼ ਗੱਲਬਾਤ ਕਰਨਗੇ। ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਅਤੇ ਜਨਰਲ ਸਕੱਤਰ ਭੁਪਿੰਦਰ ਮਲਿਕ ਨੇ ਕਲਾ ਪ੍ਰੇਮੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ ਕਿ ਉਹ ਇਸ ਖ਼ੂਬਸੂਰਤ ਨਾਟ ਪਾਠ ਦਾ ਆਨੰਦ ਜ਼ਰੂਰ ਮਾਨਣ।

Leave a Reply

Your email address will not be published. Required fields are marked *