ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 19 ਜੂਨ:
ਪਰਮ ਸੇਵਾ ਵੈੱਲਫੇਅਰ ਸੁਸਾਇਟੀ (ਰਜਿ.) ਦੇ ਧਿਆਨ ਵਿੱਚ ਆਉਣ ’ਤੇ ਸੁਸਾਇਟੀ ਵੱਲੋਂ ਲੋੜਵੰਦ ਮਰੀਜ਼ ਗੁਰਮੀਤ ਸਿੰਘ ਪੁੱਤਰ ਰਾਮ ਕ੍ਰਿਸ਼ਨ ਵਾਸੀ ਪਿੰਡ ਫੱਸੇ ਮੰਡ, ਜ਼ਿਲ੍ਹਾ ਰੋਪੜ੍ਹ ਦੀ ਵਿੱਤੀ ਸਹਾਇਤਾ ਕੀਤੀ ਗਈ। ਪਤਾ ਲੱਗਾ ਸੀ ਕਿ ਇਹ ਮਰੀਜ਼ ਆਪਣਾ ਇਲਾਜ ਕਰਵਾਉਣ ਤੋਂ ਅਸਮਰਥ ਹੈ, ਜਿਸ ਦਾ ਇਲਾਜ ਪੀ.ਜੀ.ਆਈ. ਚੰਡੀਗੜ੍ਹ ਵਿਖੇ ਚੱਲ ਰਿਹਾ ਹੈ। ਸੁਸਾਇਟੀ ਦੇ ਸਰਗਰਮ ਮੈਂਬਰਾਂ ਡਾ. ਸੰਤ ਸੁਰਿੰਦਰ ਪਾਲ ਸਿੰਘ ਅਤੇ ਸੁਰਿੰਦਰ ਸਿੰਘ (ਐਲ.ਆਈ.ਸੀ.) ਨੇ ਆਪਣੇ ਪਰਿਵਾਰਕ ਮੈਂਬਰਾਂ ਸ਼ਕੰਤੁਲਾ ਅਤੇ ਗੁਰਮੁਖੀ ਦੇਵੀ ਸਮੇਤ, ਪੀੜਤ ਮਰੀ਼ਜ਼ ਦੇ ਘਰ ਜਾ ਕੇ ਉਸ ਦੀ ਵਿੱਤੀ ਸਹਾਇਤਾ ਕੀਤੀ ਗਈ।


ਇਸ ਸਬੰਧੀ ਸੁਸਾਇਟੀ ਪ੍ਰਧਾਨ ਸੋਮ ਨਾਥ ਭੱਟ ਨੇ ਦੱਸਿਆ ਕਿ ਸੁਸਾਇਟੀ ਦੇ ਸਮੂਹ ਮੈਂਬਰਜ਼ ਇਸ ਨੇਕ ਕੰਮ ਵਿੱਚ ਵਧ-ਚੜ੍ਹ ਕੇ ਆਪਣਾ ਯੋਗਦਾਨ ਪਾਉਂਦੇ ਹਨ, ਜਿਨ੍ਹਾਂ ਵਿੱਚ ਪਰਵੀਨ ਭੱਟ, ਚੰਦਰ ਕਾਂਤਾ, ਆਰਤੀ ਸਹਿਗਲ, ਮੀਨਾਕਸ਼ੀ, ਨਲਿਨੀ ਬੰਗਾ, ਰਾਜ ਕੁਮਾਰੀ, ਸੁਨੀਤਾ ਦੇਵੀ, ਵਨੀਤਾ ਪੰਚਕੂਲਾ, ਪ੍ਰਿੰ. ਕੁਲਦੀਪ ਕੌਰ, ਸੁਨੀਤਾ ਗੌਤਮ, ਅੰਜੂ ਵਰਮਾ, ਸੁਰਿੰਦਰ ਕੌਰ, ਸੁਚਿਤਾ ਤਿਵਾੜੀ, ਮਧੂ ਸ਼ਰਮਾ ਅੰਬਾਲਾ, ਕਮਲੇਸ਼ ਕਾਲਕਾ, ਸੋਨੀਆ ਮਹਾਜਨ, ਮਮਤਾ, ਨਿਰਮਲ ਸਿੰਘ, ਪ੍ਰਿੰ. ਸੰਤ ਸੁਰਿੰਦਰਪਾਲ ਸਿੰਘ, ਬਹਾਦਰ ਸਿੰਘ, ਸੁਰਜੀਤ ਮੰਡ, ਹਰਬੰਸ ਸਿੰਘ, ਸੁਰਜੀਤ ਸੁਮਨ, ਸਮਰੱਥ ਸਿੰਘ, ਬਲਜਿੰਦਰ ਸਿੰਘ, ਲਖਬੀਰ ਸਿੰਘ, ਜਸਬੀਰ ਸਿੰਘ, ਗੁਰਸ਼ਰਨਜੀਤ ਸਿੰਘ, ਸੁਦੇਸ਼ ਗੌਤਮ, ਬਲਵੰਤ ਸਿੰਘ, ਮਦਨ ਲਾਲ ਸ਼ਰਮਾ, ਮਾਸਟਰ ਲਛਮਣ ਸਿੰਘ, ਵਿਨੋਦ ਮਹਾਜਨ, ਵਲੈਤੀ ਰਾਮ, ਹਰਮੇਸ਼ ਚੰਦਰ ਭੱਲਾ, ਚਰਨਜੀਤ ਸਿੰਘ, ਸਤੀਸ਼ ਕੁਮਾਰ, ਸੁਰਿੰਦਰਪਾਲ ਸਿੰਘ ਚੰਡੀਗੜ੍ਹ, ਅਨਿਲ ਕੁਮਾਰ, ਰਕੇਸ਼ ਕੁਮਾਰ, ਰਵਿੰਦਰ ਕੁਮਾਰ ਕੌਸ਼ਲ, ਨਰੇਸ਼ ਕੁਮਾਰ, ਕਰਨਵੀਰ ਸਿੰਘ, ਅਰਮਾਨ ਸਿੰਘ, ਮਾਸਟਰ ਰਵਿੰਦਰ ਸਿੰਘ, ਸੁਨੀਲ ਕੁਮਾਰ ਸ਼ਰਮਾ ਸੁਸਾਇਟੀ ਦੇ ਇਸ ਪਵਿੱਤਰ ਕਾਰਜ ਵਿੱਚ ਮੋਹਰੀ ਭੂਮਿਕਾ ਅਦਾ ਕਰਦੇ ਹਨ। ਮਰੀਜ਼ ਦੇ ਪਰਿਵਾਰ ਵੱਲੋਂ ਇਸ ਨੇਕ ਕੰਮ ਲਈ ਸੁਸਾਇਟੀ ਦਾ ਧੰਨਵਾਦ ਕੀਤਾ ਗਿਆ।

