Breaking
www.sursaanjh.com > ਚੰਡੀਗੜ੍ਹ/ਹਰਿਆਣਾ > ਲੇਹ ਵਿਖੇ ਡਿਊਟੀ ਦੌਰਾਨ ਪਿੰਡ ਬਿੰਦਰਖ ਦਾ ਫੌਜੀ ਜਵਾਨ ਸਰਬਜੀਤ ਸਿੰਘ ਸ਼ਹੀਦ

ਲੇਹ ਵਿਖੇ ਡਿਊਟੀ ਦੌਰਾਨ ਪਿੰਡ ਬਿੰਦਰਖ ਦਾ ਫੌਜੀ ਜਵਾਨ ਸਰਬਜੀਤ ਸਿੰਘ ਸ਼ਹੀਦ

ਵਿਆਹ ਨੂੰ ਹੋਏ ਸਨ ਸਿਰਫ਼ 5 ਮਹੀਨੇ, ਪਿੰਡ ‘ਚ ਸੋਗ ਦੀ ਲਹਿਰ
ਚੰਡੀਗੜ੍ਹ (ਸੁਖਵਿੰਦਰ ਸਿੰਘ ਹੈਪੀ), 17 ਜੂਨ:
ਦੇਸ਼ ਦੀ ਰਾਖੀ ਕਰਦਿਆਂ ਲੇਹ (ਲੱਦਾਖ) ਵਿਖੇ ਡਿਊਟੀ ਦੌਰਾਨ ਪੰਜਾਬ ਆਰਮਡ ਰੈਜੀਮੈਂਟ ਦੇ ਜਵਾਨ ਸਰਬਜੀਤ ਸਿੰਘ ਵਾਸੀ ਪਿੰਡ ਬਿੰਦਰਖ ਸ਼ਹਾਦਤ ਦਾ ਜਾਮ ਪੀ ਗਏ। ਸ਼ਹੀਦੀ ਦੀ ਖ਼ਬਰ ਮਿਲਦਿਆਂ ਹੀ ਪਿੰਡ ਬਿੰਦਰਖ ਸਮੇਤ ਸਮੁੱਚੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਹੀਦ ਸਰਬਜੀਤ ਸਿੰਘ ਦਾ ਵਿਆਹ ਇਸੇ ਸਾਲ 25 ਜਨਵਰੀ 2026 ਨੂੰ ਹੋਇਆ ਸੀ। ਵਿਆਹ ਦੇ ਮਹਿਜ਼ ਪੰਜ ਮਹੀਨਿਆਂ ਬਾਅਦ ਹੀ ਆਈ ਇਸ ਦੁਖਦਾਈ ਖ਼ਬਰ ਨੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਸਰਬਜੀਤ ਸਿੰਘ ਬੇਹੱਦ ਮਿਲਣਸਾਰ ਅਤੇ ਦੇਸ਼ਭਗਤ ਨੌਜਵਾਨ ਸੀ। ਪਿੰਡ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਨੇ ਸ਼ਹੀਦ ਸਰਬਜੀਤ ਸਿੰਘ ਦੀ ਕੁਰਬਾਨੀ ਨੂੰ ਨਮਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸ਼ਹਾਦਤ ਦੇਸ਼ ਦੇ ਨੌਜਵਾਨਾਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਬਣੀ ਰਹੇਗੀ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਲੋਕ ਲਗਾਤਾਰ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ।

Leave a Reply

Your email address will not be published. Required fields are marked *