ਆਗਾਮੀ ਵਰਲਡ ਪੰਜਾਬੀ ਕਾਨਫਰੰਸ ਦੀ ਰੂਪ ਰੇਖਾ ਮੁਕੰਮਲ ਕੀਤੀ
ਮਿੱਸੀਸਾਗਾ (ਹਰਦੇਵ ਚੌਹਾਨ), 02 ਜੁਲਾਈ:


ਉਨਟਾਰੀਓ ਫਰੈਂਡਜ਼ ਕਲੱਬ (ਓ.ਐੱਫ.ਸੀ.) ਅਤੇ ਜਗਤ ਪੰਜਾਬੀ ਸਭਾ ਵੱਲੋਂ ਫਾਦਰ ਡੇਅ ਸਤਿਕਾਰ ਬੈਂਕੁਐਟ ਹਾਲ, ਮਿੱਸੀਸਾਗਾ, ਕਨੇਡਾ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ 200 ਤੋਂ ਵੱਧ ਸੱਜਣਾਂ ਨੇ ਹਾਜ਼ਰੀ ਭਰੀ। ਸਮਾਗਮ ਦਾ ਉਦਘਾਟਨ ਕੁਲਵੰਤ ਸਿੰਘ ਚੱਠਾ ਨੇ ਰਿਬਨ ਕੱਟ ਕੇ ਕੀਤਾ। ਪ੍ਰੋਗਰਾਮ ਦਾ ਮੰਚ ਸੰਚਾਲਨ ਸੰਤੋਖ ਸਿੰਘ ਸੰਧੂ ਅਤੇ ਡਾ. ਰਮਨੀ ਬਤਰਾ ਨੇ ਕੀਤਾ। ਇਸ ਮੌਕੇ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੇ ਪਿਤਾਵਾਂ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿੱਚ ਮੋਹਨ ਸਿੰਘ ਅਟਵਾਲ, ਮੋਹਿੰਦਰ ਸਿੰਘ ਥਿਆੜਾ, ਗੁਰਮੇਲ ਸਿੰਘ ਸੂਚ, ਹਰਭਜਨ ਸਿੰਘ ਬਾਠ, ਡਾ. ਰਜੇਸ਼ ਬਤਰਾ, ਗੁਰਦੇਵ ਸਿੰਘ ਜੋਹਲ, ਕੈਪਟਨ ਕਰਮ ਸਿੰਘ ਦਿਓਲ, ਅਮਰੀਕ ਗੋਗਨਾ, ਤਰਲੋਕ ਸਿੰਘ ਕਾਹਲੋਂ, ਗੁਰਨਾਮ ਸਿੰਘ ਟੋਡਰਵਾਲ, ਤਾਹਿਰ ਅਸਲਮ ਗੋਰਾ, ਰਾਮ ਪਾਲ ਪਵਾਰ, ਰਮਨ ਵਾਸੁਦੇਵ, ਅਸ਼ੀਸ਼ ਮਹਿਰਾ, ਜਸਵਿੰਦਰ ਸਿੰਘ ਮਠਾਰੂ, ਮੋਹਨ ਪੰਜਾਲਾ ਅਤੇ ਹੈਪੀ ਮਾਂਗਟ ਸ਼ਾਮਲ ਸਨ।
ਸਮਾਗਮ ਦੀ ਵਿਸ਼ੇਸ਼ ਖਿੱਚ ਬੱਚਿਆਂ ਵੱਲੋਂ ਆਪਣੇ ਪਿਤਾਵਾਂ ਦੇ ਸਨਮਾਨ ਵਿੱਚ ਦਿੱਤੇ ਗਏ ਭਾਸ਼ਣ ਰਹੇ। ਸਹਿਜ ਮਾਂਗਟ, ਰਿੱਕੀ ਗੋਗਨਾ, ਮੀਨੂ ਕਾਹਲੋਂ, ਇੰਦਰ ਪਾਲ, ਰੀਤਾ ਜੋਸਨ, ਧਰੁਵ ਪਵਾਰ, ਨਾਵ ਕਰਨ ਸਮੇਤ ਹੋਰ ਬੱਚਿਆਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਜੀਵਨ ਵਿੱਚ ਪਿਤਾ ਦੇ ਯੋਗਦਾਨ ਨੂੰ ਬਿਆਨ ਕੀਤਾ।
ਇਸ ਮੌਕੇ ਸਤਨਾਮ ਕੌਰ, ਬਲਕਾਰ ਸਿੰਘ ਚੱਠਾ (ਫਰਾਂਸ), ਲਖਬੀਰ ਸਿੰਘ ਚੱਠਾ, ਮਲਕੀਤ ਸਿੰਘ ਔਜਲਾ, ਸਤਿੰਦਰ ਕਾਹਲੋਂ, ਡਾ. ਸੋਲਮਨ ਨਾਜ਼, ਬੰਤ ਨਿੱਜਰ, ਥਿੰਦ ਸਾਹਿਬ ਅਤੇ ਹੋਰ ਬਹੁਤ ਸਾਰੇ ਸੱਜਣ ਵੀ ਹਾਜ਼ਰ ਸਨ।
ਚੇਅਰਮੈਨ ਜਨਾਬ ਅਜੈਬ ਸਿੰਘ ਚੱਠਾ ਨੇ ਹਾਜ਼ਰੀਨਾਂ ਨੂੰ ਫਾਦਰ ਡੇਅ ਦੀਆਂ ਵਧਾਈਆਂ ਦਿੰਦਿਆਂ 17, 18 ਅਤੇ 19 ਜੁਲਾਈ 2026 ਨੂੰ ਹੋਣ ਵਾਲੀ 12ਵੀਂ ਵਰਲਡ ਪੰਜਾਬੀ ਕਾਨਫਰੰਸ ਲਈ ਭਰਵੀਂ ਹਾਜਰੀ ਅਤੇ ਸਹਿਯੋਗ ਦੀ ਅਪੀਲ ਕੀਤੀ। ਹਾਜ਼ਰ ਮੈਂਬਰਾਂ ਨੇ ਕਾਨਫਰੰਸ ਨੂੰ ਸਫਲ ਬਣਾਉਣ ਲਈ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸਰਦਾਰ ਮਲਕੀਤ ਸਿੰਘ ਔਜਲਾ, ਭੁਪਿੰਦਰ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਢਿੱਲੋਂ ਅਤੇ ਸਰਦੂਲ ਸਿੰਘ ਥਿਆੜਾ ਆਦ ਸ਼ਾਮਲ ਸਨ। ਸਰਦੂਲ ਸਿੰਘ ਥਿਆੜਾ ਨੇ ਜਾਣਕਾਰੀ ਦਿੱਤੀ ਕਿ 18 ਜੁਲਾਈ 2026 ਦੀ ਸ਼ਾਮ ਨੂੰ ਹੋਣ ਵਾਲੇ ਕਵੀ ਦਰਬਾਰ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਕਵੀ ਨੂੰ ਤਰਲੋਕ ਸਿੰਘ ਕਾਹਲੋਂ ਵੱਲੋਂ 501 ਡਾਲਰ ਦਾ ਨਕਦ ਇਨਾਮ ਦਿੱਤਾ ਜਾਵੇਗਾ। ਸਮਾਗਮ ਦੌਰਾਨ ਪੰਜਾਬ ਤੋਂ ਕੈਨੇਡਾ ਪਹੁੰਚੇ ਉੱਘੇ ਲੇਖਕ ਮਲਕੀਤ ਸਿੰਘ ਔਜਲਾ ਜੋ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਬਤੌਰ ਨਿੱਜੀ ਸਕੱਤਰ ਸੇਵਾਵਾਂ ਨਿਭਾ ਰਹੇ ਹਨ, ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਵਰਲਡ ਪੰਜਾਬੀ ਕਾਨਫਰੰਸ ਲਈ ਵਿੱਤੀ ਸਹਾਇਤਾ ਦੇਣ ਵਾਲੇ ਦਾਨੀ ਸੱਜਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਕਾਨਫਰੰਸ ਨੂੰ ਸਫਲ ਬਣਾਉਣ ਲਈ ਮੈਂਬਰਾਂ ਨੇ ਵੱਖ-ਵੱਖ ਜ਼ਿੰਮੇਵਾਰੀਆਂ ਵੀ ਸੰਭਾਲੀਆਂ। ਸਮਾਗਮ ਦੌਰਾਨ ਭੰਗੜੇ ਅਤੇ ਕਾਵਿ ਰਚਨਾਵਾਂ ਨੇ ਹਾਜ਼ਰੀਨਾ ਦਾ ਭਰਪੂਰ ਮਨੋਰੰਜਨ ਕੀਤਾ। ਆਯੋਜਕਾਂ ਵੱਲੋਂ ਸਮਾਗਮ ਨੂੰ ਸਫਲ ਬਣਾਉਣ ਲਈ ਸਹਿਯੋਗੀ ਮਹਿਮਾਨਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ ਤੇ ਆਗਾਮੀ ਤਿੰਨ ਰੋਜਾ ਵਰਲਡ ਪੰਜਾਬੀ ਕਾਨਫਰੰਸ ਵਿੱਚ ਮਿਲਣ ਦਾ ਐਲਾਨ ਕੀਤਾ ਗਿਆ।

