ਰੈਜੀਡੈਂਟ ਵੈਲਫੇਅਰ ਕਮੇਟੀ ਦਾ ਵਫਦ ਗੰਭੀਰ ਸਮੱਸਿਆਵਾਂ ਨੂੰ ਲੈ ਕੇ ਮੇਅਰ ਨੂੰ ਮਿਲਿਆ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 2 ਜੁਲਾਈ:


ਰੈਜੀਡੈਂਟ ਵੈਲਫੇਅਰ ਅਤੇ ਡਿਵੈਲਪਮੈਂਟ ਕਮੇਟੀ ਸੈਕਟਰ 78 ਦਾ ਇੱਕ ਵਫਦ ਕਮੇਟੀ ਦੇ ਮੁੱਖ ਸਲਾਹਕਾਰ ਮੇਜਰ ਸਿੰਘ ਦੀ ਅਗਵਾਈ ਹੇਠ ਸੈਕਟਰ ਨਿਵਾਸੀਆਂ ਦੀਆਂ ਗੰਭੀਰ ਸਮੱਸਿਆਵਾਂ ਨੂੰ ਲੈ ਕੇ ਨਿਗਮ ਦੇ ਮੇਅਰ ਸਰਬਜੀਤ ਸਿੰਘ ਨੂੰ ਮਿਲਿਆ। ਵਫਦ ਵਿੱਚ ਕੌਂਸਲਰ ਕਮਲਜੀਤ ਕੌਰ ਉਚੇਰੇ ਤੌਰ ‘ਤੇ ਸ਼ਾਮਲ ਹੋਏ। ਵਫ਼ਦ ਨੇ ਸਮੱਸਿਆਵਾਂ ਸਬੰਧੀ ਮੰਗ ਪੱਤਰ ਰਾਹੀਂ ਜ਼ੋਰਦਾਰ ਮੰਗ ਕੀਤੀ ਕਿ ਸੈਕਟਰ 78 ਦੇ ਨਿਵਾਸੀਆਂ ਨੂੰ ਪਾਣੀ ਦੀ ਬਹੁਤ ਜ਼ਿਆਦਾ ਕਿੱਲਤ ਆ ਰਹੀ ਹੈ, ਕਿਉਂਕਿ ਕਈ ਪਾਸੇ ਰੇਤ ਵਾਲ਼ਾ ਤੇ ਗੰਦਾ ਪਾਣੀ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਗਮਾਡਾ ਵੱਲੋਂ 77 ਸੈਕਟਰ ਵਿੱਚ ਵਾਟਰ ਵਰਕਸ ਉਸਾਰਿਆ ਗਿਆ ਹੈ, ਜਿਸ ਤੋਂ ਸੈਕਟਰ 78 ਦੇ ਨਿਵਾਸੀਆਂ ਲਈ ਵੀ ਨਹਿਰੀ ਪਾਣੀ ਦੀ ਸਪਲਾਈ ਸ਼ੁਰੂ ਕਰਵਾਈ ਜਾਵੇ। ਇਸੇ ਤਰ੍ਹਾਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਹੋਰ ਰੋਡ ਗਲੀਆਂ ਬਣਾਈਆਂ ਜਾਣ। ਸ਼ਹੀਦ ਭਗਤ ਸਿੰਘ ਪਾਰਕ ਨੰਬਰ 17 ਦੇ ਪਾਰਕ ਲਾਈਟਾਂ ਦੇ ਮਫ਼ ਟੁੱਟ ਭੱਜ ਗਏ ਹਨ ਤੇ ਬਿਜਲੀ ਦੀਆਂ ਤਾਰਾਂ ਨੰਗੀਆਂ ਹੋ ਗਈਆਂ ਹਨ। ਇਹ ਮਫ ਦੁਬਾਰਾ ਬਣਾਏ ਜਾਣ ਤਾਂ ਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਸਕੇ।
ਉਨ੍ਹਾਂ ਹੋਰ ਮੰਗਾਂ ਬਾਰੇ ਕਿਹਾ ਕਿ ਸੈਕਟਰ ਦੇ ਵੱਡੇ ਪਾਰਕ ਨੰਬਰ 5, 16 ਅਤੇ 17 ਵਿੱਚ ਤਿੰਨ ਤਿੰਨ ਫਲੱਡ ਲਾਈਟਸ ਲਗਾਈਆਂ ਜਾਣ। ਸਾਰੇ ਸੈਕਟਰ ਦੇ ਕਰਵ ਚੈਨਲ ਨਵਿਆਉਣ, ਰੋਡ ਬਰਮਾਂ ਉਤੇ ਪੇਵਰ ਬਲਾਕਸ ਲਗਾਉਣ, ਪਾਰਕ ਨੰਬਰ 16 ਵਿੱਚ ਲੜਕੀਆਂ/ ਔਰਤਾਂ ਵਾਸਤੇ ਖੇਡਣ ਲਈ ਬੈਡਮਿੰਟਨ ਕੋਰਟ ਬਣਾਉਣ, ਸੈਕਟਰ ਦੇ ਪਾਰਕਾਂ ਵਿੱਚ ਜ਼ਰੂਰਤ ਮੁਤਾਬਿਕ ਹੋਰ ਬੈਂਚ ਲਗਾਉਣ, ਟੁੱਟ-ਭੱਜ ਗਏ ਝੂਲੇ ਮੁਰੰਮਤ ਕਰਵਾਏ ਜਾਣ, ਖਰਾਬ ਹੋਏ ਜਿੰਮ ਠੀਕ ਕਰਵਾਏ ਜਾਣ। ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਸੈਕਟਰ ਦੀਆਂ ਰੋਡ ਗਲੀਆਂ ‘ਤੇ ਮੇਨ ਹੋਲ ਦੀ ਸਫਾਈ ਕਰਵਾਈ ਜਾਵੇ ਅਤੇ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ। ਇਸੇ ਤਰ੍ਹਾਂ ਟੁੱਟੇ ਹੋਏ ਝੂਲਿਆਂ ਦੀ ਮੁਰੰਮਤ ਵੀ ਕਰਵਾਈ ਜਾਵੇ। ਇਸ ਮੌਕੇ ਮੇਅਰ ਸਰਬਜੀਤ ਸਿੰਘ ਨੇ ਵਫ਼ਦ ਨੂੰ ਬਹੁਤ ਧਿਆਨ ਨਾਲ ਸੁਣਿਆ ਗਿਆ ਅਤੇ ਸੈਕਟਰ ਦੀਆਂ ਸਮੱਸਿਆਵਾਂ ਦਾ ਜਲਦੀ ਹੀ ਉਚਿਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਸੈਕਟਰ ਨਿਵਾਸੀਆਂ ਦੇ ਵਫ਼ਦ ਵਿੱਚ ਸ਼ਾਮਿਲ ਮੇਜਰ ਸਿੰਘ, ਕੌਂਸਲਰ ਕਮਲਜੀਤ ਕੌਰ, ਜਗਦੀਪ ਸਿੰਘ ਮਾਵੀ, ਜਸਵਿੰਦਰ ਸਿੰਘ, ਗੁਰਨਾਮ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸਿੰਘ ਕੰਗ, ਜਗਦੀਸ਼ ਸਿੰਘ ਗਿੱਲ, ਪ੍ਰੇਮ ਸਿੰਘ, ਕੁਲਦੀਪ ਸਿੰਘ ਭਿੰਡਰ, ਹਰਸੰਗਤ ਸਿੰਘ, ਨਰੇਸ਼ ਕੁਮਾਰ, ਜਰਨੈਲ ਸਿੰਘ, ਵਰਿੰਦਰ ਸਿੰਘ, ਕਮਲਪ੍ਰੀਤ ਸੈਣੀ ਆਦਿ ਨੇ ਮੇਅਰ ਸਰਬਜੀਤ ਸਿੰਘ ਦਾ ਧੰਨਵਾਦ ਕੀਤਾ।

