Breaking
www.sursaanjh.com > Uncategorized > ਵਿਦਿਆਰਥੀਆਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਦੇਣ ਲਈ ਕੈਂਡਲ ਲਾਈਟ ਮਾਰਚ ਕੀਤਾ ਗਿਆ

ਵਿਦਿਆਰਥੀਆਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਦੇਣ ਲਈ ਕੈਂਡਲ ਲਾਈਟ ਮਾਰਚ ਕੀਤਾ ਗਿਆ

ਵਿਦਿਆਰਥੀਆਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਦੇਣ ਲਈ ਕੈਂਡਲ ਲਾਈਟ ਮਾਰਚ ਕੀਤਾ ਗਿਆ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 3 ਜੁਲਾਈ:
ਅੱਜ ਸੁਖ਼ਨਾ ਝੀਲ ਚੰਡੀਗੜ੍ਹ ਵਿਖੇ ਚੰਡੀਗੜ੍ਹ ਪ੍ਰਦੇਸ ਕਾਂਗਰਸ ਕਮੇਟੀ ਵੱਲੋਂ ਨੀਟ ਦਾ ਪੇਪਰ ਲੀਕ ਹੋਣ ਕਾਰਨ ਆਪਣੀਆਂ ਕੀਮਤੀ ਜਾਨਾਂ ਗੁਆ ਗਏ ਵਿਦਿਆਰਥੀਆਂ ਦੀਆਂ ਆਤਮਾਵਾਂ ਦੀ ਸ਼ਾਂਤੀ ਲਈ ਕੈਂਡਲ ਲਾਈਟ ਮਾਰਚ ਕੀਤਾ ਗਿਆ। ਇਸ ਮਾਰਚ ਦੀ ਅਗਵਾਈ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਵੱਲੋਂ ਕੀਤੀ ਗਈ। ਇਸ ਮਾਰਚ ਵਿੱਚ ਚੰਡੀਗੜ੍ਹ ਪ੍ਰਭਾਰੀ ਰਜਨੀ ਪਾਟਿਲ, ਚੰਡੀਗੜ੍ਹ ਦੇ ਐਮ ਪੀ ਮਨੀਸ਼ ਤਿਵਾੜੀ, ਸਕੱਤਰ ਰਾਜਵਿੰਦਰ ਸਿੰਘ ਗੱਡੂ, ਰਜਨੀ ਤਲਵਾੜ, ਮੀਤ ਪ੍ਰਧਾਨ, ਸੁਸ਼ੀਲ ਪੰਡਿਤ ਮੀਤ ਪ੍ਰਧਾਨ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਹੋਈਆਂ।
ਇਸ ਮੌਕੇ ਚੰਡੀਗੜ੍ਹ ਟੈਰੀਟੋਰੀਅਲ ਕਾਂਗਰਸ ਕਮੇਟੀ ਦੇ ਸਕੱਤਰ ਰਾਜਵਿੰਦਰ ਸਿੰਘ ਗੱਡੂ ਨੇ ਦੱਸਿਆ ਕਿ ਇਹ ਮਾਰਚ ਸ਼ਾਂਤੀ-ਪੂਰਵਕ ਰਿਹਾ। ਉਨ੍ਹਾਂ ਕਿਹਾ ਕਿ ਮੰਗ ਕੀਤੀ ਅਜਿਹੀਆਂ ਪ੍ਰੀਖਿਆ ਲਈ ਮਾਪਿਆਂ ਦਾ ਜਿੱਥੇ ਬਹੁਤ ਖਰਚਾ ਬਹੁਤ ਹੁੰਦਾ ਹੈ, ਉੱਥੇ ਹੀ ਬਹੁਤੇ ਮਾਪੇ ਕਰਜ਼ ਦੇ ਭਾਰ ਹੇਠਾਂ ਦੱਬੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਪ੍ਰੀਖਿਆ ਕੇਂਦਰਾਂ ਵਿੱਚ ਅਤੇ ਬਾਹਰ ਪੇਪਰ ਲੀਕ ਦੀਆਂ ਘਟਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ।

Leave a Reply

Your email address will not be published. Required fields are marked *