ਡਾ. ਜਸਪਾਲ ਜੱਸੀ ਦੀ ਨਵੀਂ ਛਪੀ ਆਲੋਚਨਾ ਪੁਸਤਕ ‘ਸ਼ਬਦਾਂ ਦੇ ਪਾਸਾਰ’ ‘ਤੇ ਵਿਚਾਰ ਚਰਚਾ 5 ਜੁਲਾਈ ਨੂੰ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਜੁਲਾਈ:


ਪੰਜਾਬੀ ਸਾਹਿਤ ਸਭਾ ਖਰੜ ਦੀ ਮਾਸਿਕ ਇਕੱਤ੍ਰਤਾ 5 ਜੁਲਾਈ, 2026 ਨੂੰ ਸਵੇਰੇ 9.30 ਵਜੇ, ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਖਰੜ ਵਿਖੇ ਹੋ ਰਹੀ ਹੈ। ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਲੇਖਕ ਤੇ ਚਿੰਤਕ ਪ੍ਰੋ. ਬ੍ਰਹਮਜਗਦੀਸ਼ ਸਿੰਘ ਕਰਨਗੇ, ਜਦਕਿ ਗਲਪਕਾਰ ਨਕਸ਼ਦੀਪ ਪੰਜਕੋਹਾ ਵਿਸੇਸ਼ ਤੌਰ ‘ਤੇ ਸਾ਼ਮਿਲ ਹੋਣਗੇ। ਸਭਾ ਦੇ ਜਨਰਲ ਸਕੱਤਰ ਸਤਵਿੰਦਰ ਸਿੰਘ ਮੜੌਲਵੀ ਨੇ ਦੱਸਿਆ ਕਿ ਡਾ. ਜਸਪਾਲ ਜੱਸੀ ਦੀ ਨਵੀਂ ਛਪੀ ਆਲੋਚਨਾ ਪੁਸਤਕ ‘ਸ਼ਬਦਾਂ ਦੇ ਪਾਸਾਰ’ ‘ਤੇ ਚਰਚਾ ਕੀਤੀ ਜਾਵੇਗੀ। ਇਸ ਪੁਸਤਕ ਸਬੰਧੀ ਡਾ. ਰਾਜਿੰਦਰ ਸਿੰਘ ਕੁਰਾਲੀ ਪੇਪਰ ਪੜ੍ਹਨਗੇ। ਉਨ੍ਹਾਂ ਕਿਹਾ ਕਿ ਡਾ. ਸੁਰਿੰਦਰ ਕੌਰ ਦੀ ਤਾਜ਼ਾ ਪੁਸਤਕ ‘ਮਨੋਵਿਕ੍ਰਿਤਿਉਂ ਕੇ ਸੰਦਰਭ ਮੇਂ ਹਿੰਦੀ ਉਪਨਿਆਸ’ ਵੀ ਰਲੀਜ਼ ਕੀਤੀ ਜਾਵੇਗੀ। ਇਸ ਮੌਕੇ ਹਾਜ਼ਰ ਅਦੀਬ ਆਪਣੀਆਂ ਰਚਨਾਵਾਂ ਵੀ ਪੜ੍ਹਨਗੇ।

