Breaking
www.sursaanjh.com > ਅੰਤਰਰਾਸ਼ਟਰੀ > ਬੀ.ਆਰ. ਰੰਗਾੜਾ ਅਤੇ ਬਾਬੂ ਰਾਮ ਦੀਵਾਨਾ 05 ਜੁਲਾਈ ਨੂੰ ਹੋਣਗੇ ਸਨਮਾਨਿਤ

ਬੀ.ਆਰ. ਰੰਗਾੜਾ ਅਤੇ ਬਾਬੂ ਰਾਮ ਦੀਵਾਨਾ 05 ਜੁਲਾਈ ਨੂੰ ਹੋਣਗੇ ਸਨਮਾਨਿਤ

ਬੀ.ਆਰ. ਰੰਗਾੜਾ ਅਤੇ ਬਾਬੂ ਰਾਮ ਦੀਵਾਨਾ 05 ਜੁਲਾਈ ਨੂੰ ਹੋਣਗੇ ਸਨਮਾਨਿਤ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਜੁਲਾਈ:

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਅਤੇ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਵੱਲੋਂ ਸਾਂਝੇ ਤੌਰ ‘ਤੇ 05 ਜੁਲਾਈ, 2026 ਨੂੰ ਸਵੇਰੇ 10.30 ਵਜੇ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ। ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਅਤੇ ਮੰਚ ਦੇ ਪ੍ਰਧਾਨ ਜਸਪਾਲ ਸਿੰਘ ਦੇਸੂਵੀ ਵੱਲੋਂ ਦੱਸਿਆ ਗਿਆ ਕਿ ਇਸ ਸਮਾਗਮ ਦੌਰਾਨ ਉੱਘੇ ਲੇਖਕ ਬੀ.ਆਰ. ਰੰਗਾੜਾ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਅਤੇ ਉੱਘੇ ਲੇਖਕ ਬਾਬੂ ਰਾਮ ਦੀਵਾਨਾ ਨੂੰ ਸਿਰੀ ਰਾਮ ਅਰਸ਼ ਯਾਦਗਾਰੀ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਸਮਾਗਮ ਦੀ ਪ੍ਰਧਾਨਗੀ ਅਮਰਜੀਤ ਸਿੰਘ ਜੀਤ ਕਰਨਗੇ, ਜਦਕਿ ਬਲਬੀਰ ਸਿੰਘ ਸੈਣੀ ਮੁੱਖ ਮਹਿਮਾਨ ਹੋਣਗੇ। ਉਨ੍ਹਾਂ ਕਿਹਾ ਕਿ ਇਸ ਮੌਕੇ ਹਾਜ਼ਰ ਅਦੀਬ ਆਪਣੀਆਂ ਰਚਨਾਵਾਂ ਪੇਸ਼ ਕਰਨਗੇ।

Leave a Reply

Your email address will not be published. Required fields are marked *