Breaking
www.sursaanjh.com > ਅੰਤਰਰਾਸ਼ਟਰੀ > ਨਿਤਿਨ ਅਰੋੜਾ ਦੀ ਪੇਸ਼ਕਸ਼ ਤੇ ਮਾਸਟਰ ਸਲੀਮ ਦਾ ਗਾਇਆ ਗੀਤ ‘ਵੇ ਰਾਂਝਣਾ’ ਜਲਦ ਹੋਵੇਗਾ ਰਲੀਜ਼

ਨਿਤਿਨ ਅਰੋੜਾ ਦੀ ਪੇਸ਼ਕਸ਼ ਤੇ ਮਾਸਟਰ ਸਲੀਮ ਦਾ ਗਾਇਆ ਗੀਤ ‘ਵੇ ਰਾਂਝਣਾ’ ਜਲਦ ਹੋਵੇਗਾ ਰਲੀਜ਼

ਚੰਡੀਗੜ੍ਹ (ਸੁਰਜੀਤ ਸੁਮਨ), 6 ਜੁਲਾਈ:

ਰੂਹਦਾਰੀ ਵਾਲ਼ੀ ਗਾਇਕੀ ਦੇ ਖੇਤਰ ਵਿੱਚ ਮਾਸਟਰ ਸਲੀਮ ਦਾ ਨਾਂ ਹਮੇਸ਼ਾ ਤੁਹਾਨੂੰ ਵਿਸ਼ਵ ਪੱਧਰੀ ਪੌਣਾਂ ਵਿੱਚ ਸੁਰਮਈ ਤੇ ਇੱਕਮਿੱਕ ਹੋਇਆ ਮਿਲ਼ੇਗਾ। ਸਲੀਮ ਦੀ ਗਾਇਨ ਕਲਾ ਦੇ ਪਿਛੋਕੜ ਵਿੱਚ ਉਨ੍ਹਾਂ ਦੇ ਪਿਤਾ ਪੂਰਨ ਸ਼ਾਹਕੋਟੀ ਅਤੇ ਹੰਸ ਰਾਜ ਹੰਸ ਵਰਗੇ ਉਸਤਾਦ ਗਵੱਈਆਂ ਦਾ ਮਜ਼ਬੂਤ ਹੱਥ ਵਿਦਮਾਨ ਹੈ। ਹੁਣ ਨਟਰਾਜ ਮਿਊਜ਼ਿਕ ਇੰਡੀਆ ਤੇ ਨਿਤਿਨ ਅਰੋੜਾ ਦੀ ਪੇਸ਼ਕਸ਼ ਵਿੱਚ ਜਲਦ ਹੀ ਮਾਸਟਰ ਸਲੀਮ ਦਾ ਗਾਇਆ ਗੀਤ ‘ਵੇ ਰਾਂਝਣਾ’ ਅਗਲੇ ਹਫ਼ਤੇ ਰਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਦਾ ਮੁੱਖੜਾ, ‘ਜੇ ਰੱਬ ਤੱਕ ਪਹੁੰਚ ਹੁੰਦੀ ਮੇਰੀ/ ਮੈਂ ਤੈਨੂੰ ਪਾ ਹੀ ਲੈਣਾ ਸੀ/ ਵੇ ਰਾਂਝਣਾ .. ਵੇ ਢੋਲਣਾ’ ਦੇ ਬੋਲ ਗੀਤਕਾਰ ਗੁੱਲੂ ਨੂਰਪੁਰੀ ਨੇ ਲਿਖੇ ਹਨ, ਜਦਕਿ ਮਿਊਜ਼ਿਕ ਕੁਮਾਰ ਐੱਸ ਦਾ ਹੈ। ਇਸ ਗੀਤ ਦੇ ਵੀਡੀਓ ਡਾਇਰੈਕਟਰ ਲਿੱਲ ਵਿੱਗ ਐਂਡ ਹੈਰੀ ਜੌਰਡਨ ਹਨ, ਜਿਨ੍ਹਾਂ ਇਸ ਗੀਤ ਨੂੰ ਲਾਂਸ ਏਂਜਲਸ (ਯੂ.ਐੱਸ.ਏ.) ਅਤੇ ਇੱਧਰ ਪੰਜਾਬ ਵਿੱਚ ਸ਼ੂਟ ਕੀਤਾ ਹੈ। ਇਸ ਗੀਤ ਵਿੱਚ ਨਿਸ਼ਾਨ ਢਿੱਲੋਂ ਅਤੇ ਰਿਨਿਤ ਢਿੱਲੋਂ (ਯੂ.ਐੱਸ.ਏ.) ਨੇ ਮਾਡਲਿੰਗ ਕੀਤੀ ਹੈ।

ਨਟਰਾਜ ਮਿਊਜ਼ਿਕ ਇੰਡੀਆ ਤੇ ਨਿਤਿਨ ਅਰੋੜਾ ਵੱਲੋਂ ਇੱਕ ਮੁਲਾਕਾਤ ਦੌਰਾਨ ਕਿਹਾ ਗਿਆ ਕਿ ਇਸ ਗੀਤ ਨੂੰ ਅਗਲੇ ਹਫ਼ਤੇ ਯੂ.ਟਿਊਬ ’ਤੇ ਰਲੀ਼ਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਗੀਤ ’ਤੇ ਸਾਨੂੰ ਬਹੁਤ ਆਸਾਂ ਹਨ। ਇਹ ਗੀਤ ਸਰੋਤਿਆਂ ਦੀ ਪਸੰਦ ’ਤੇ ਖਰਾ ਉੱਤਰੇਗਾ। ਜ਼ਿਕਰਯੋਗ ਹੈ ਕਿ ਨਟਰਾਜ ਮਿਊਜ਼ਿਕ ਇੰਡੀਆ ਵੱਡੇ ਬੈਨਰ ਵਾਲ਼ੀ ਚਰਚਿਤ ਕੰਪਨੀ ਹੈ, ਜਿਸ ਨੇ  ਪੰਜਾਬੀ ਗਾਇਕਾਂ ਦੇ ਨਾਲ਼ ਨਾਲ਼ ਬਾਲੀਵੁੱਡ ਫਨਕਾਰਾਂ ਕੁਮਾਰ ਸ਼਼ਾਨੂੰ, ਉਦਿਤ ਨਰਾਇਣ, ਅਲਕਾ ਜਾਗਨਿਕ, ਅਨੁਰਾਧਾ ਪੌਡਵਾਲ, ਸਾਧਨਾ ਸਰਗਮ, ਜਾਵੇਦ ਅਲੀ, ਸ਼ਾਹਿਦ ਮਾਲਿਆ, ਮਿਸ ਪੂਜਾ ਅਤੇ ਗੁਰਬਖਸ਼ ਸ਼ੌਕੀ ਵੱਲੋਂ ਗਾਏ ਗੀਤਾਂ ਨੂੰ ਰਲੀਜ਼ ਕਰਕੇ ਸਰੋਤਿਆਂ ਦੀ ਕਚਹਿਰੀ ਵਿੱਚ ਵੱਖਰੀ ਤੇ ਅਮਿੱਟ ਛਾਪ ਛੱਡੀ ਹੈ।

Leave a Reply

Your email address will not be published. Required fields are marked *