Breaking
www.sursaanjh.com > ਅੰਤਰਰਾਸ਼ਟਰੀ > ਦੋ ਪੁਸਤਕਾਂ ‘ਸ਼ਬਦਾਂ ਦੇ ਪਾਸਾਰ’ ਤੇ ‘ਮਨੋਵਿਕ੍ਰੀਤਿਓ ਕੇ ਸੰਦਰਭ ਮੇਂ ਹਿੰਦੀ ਉਪਨਿਆਸ’ ਬਾਰੇ ਹੋਈ ਵਿਚਾਰ-ਚਰਚਾ 

ਦੋ ਪੁਸਤਕਾਂ ‘ਸ਼ਬਦਾਂ ਦੇ ਪਾਸਾਰ’ ਤੇ ‘ਮਨੋਵਿਕ੍ਰੀਤਿਓ ਕੇ ਸੰਦਰਭ ਮੇਂ ਹਿੰਦੀ ਉਪਨਿਆਸ’ ਬਾਰੇ ਹੋਈ ਵਿਚਾਰ-ਚਰਚਾ 

ਦੋ ਪੁਸਤਕਾਂ ‘ਸ਼ਬਦਾਂ ਦੇ ਪਾਸਾਰ’ ਤੇ ‘ਮਨੋਵਿਕ੍ਰੀਤਿਓ ਕੇ ਸੰਦਰਭ ਮੇਂ ਹਿੰਦੀ ਉਪਨਿਆਸ’ ਬਾਰੇ ਹੋਈ ਵਿਚਾਰ-ਚਰਚਾ 
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 5 ਜੁਲਾਈ:

ਪੰਜਾਬੀ ਸਾਹਿਤ ਸਭਾ ਖਰੜ ਵੱਲੋਂ ਸਥਾਨਕ ਖਾਲਸਾ ਸੈਕੰਡਰੀ ਸਕੂਲ ਵਿਖੇ ਹੋਈ ਇੱਕ ਭਰਵੀਂ ਇੱਕਤਰਤਾ ਜੁੜੀ, ਜਿਸ ਦੀ ਪ੍ਰਧਾਨਗੀ ਉੱਘੇ ਵਿਦਵਾਨ ਤੇ ਆਲੋਚਕ ਪ੍ਰੋ. ਬ੍ਰਹਮਜਗਦੀਸ਼ ਸਿੰਘ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਬਾਨੀ-ਸਰਪ੍ਰਸਤ ਮਨਮੋਹਨ ਸਿੰਘ ਦਾਊਂ, ਡਾ. ਜਲੌਰ ਸਿੰਘ ਖੀਵਾ, ਪ੍ਰਵਾਸੀ ਨਾਵਲਕਾਰ ਨਕਸ਼ਦੀਪ ਪੰਜਕੋਹਾ, ਹਰਬੰਸ ਸੋਢੀ, ਡਾ. ਸੁਰਿੰਦਰ ਕੌਰ ਤੇ ਸਭਾ ਦੇ ਪ੍ਰਧਾਨ ਡਾ. ਜਸਪਾਲ ਸਿੰਘ ਜੱਸੀ ਹਾਜ਼ਰ ਹੋਏ। ਮਨਮੋਹਨ ਸਿੰਘ ਦਾਊਂ ਨੇ ਸੁਆਗਤੀ ਸ਼ਬਦ ਬੋਲਦਿਆਂ ਲੇਖਕ ਡਾ. ਜਸਪਾਲ ਸਿੰਘ  ਦੀ ਪੁਸਤਕ ‘ਸ਼ਬਦਾਂ ਦੇ ਪਾਸਾਰ’ ਅਤੇ ਹਿੰਦੀ ਸਾਹਿਤਕਾਰ ਡਾ. ਸੁਰਿੰਦਰ ਕੌਰ ਦੀ ਪੁਸਤਕ ‘ਮਨੋਵਿਕ੍ਰੀਤਿਓ ਕੇ ਸੰਦਰਭ ਮੇਂ ਹਿੰਦੀ ਉਪਨਿਆਸ (2001-2010)’ ਬਾਰੇ ਭਾਵਪੂਰਤ ਢੰਗ ਨਾਲ ਜਾਣਕਾਰੀ ਦਿੱਤੀ। ਪਹਿਲੇ ਦੌਰ ਵਿੱਚ ‘ਸ਼ਬਦਾਂ ਦੇ ਪਾਸਾਰ’ ਪੁਸਤਕ ਬਾਰੇ ਨਿੱਠ ਕੇ ਆਲੋਚਕ-ਦ੍ਰਿਸ਼ਟੀ ਰਾਹੀਂ ਡਾ. ਰਜਿੰਦਰ ਸਿੰਘ ਕੁਰਾਲੀ ਨੇ ਪਰਚਾ ਪੇਸ਼ ਕੀਤਾ। ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਡਾ. ਜਲੌਰ ਸਿੰਘ ਖੀਵਾ ਨੇ ਸਮੁੱਚੀ ਪੁਸਤਕ ਨੂੰ ਸ਼ਬਦ ਦੀ ਸਭਿਆਚਾਰਕ ਦ੍ਰਿਸ਼ਟੀ ਤੋਂ ਆਂਕਿਆ। ਡਾ. ਸਿਮਰਜੀਤ ਕੌਰ, ਅਸਿਸਟੈਟ ਪ੍ਰੋਫੈਸਰ ਨੇ ਆਲੋਚਨਾ ਦ੍ਰਿਸ਼ਟੀ ਤੋਂ ਪੁਸਤਕ ਦੀ ਹਰ ਪੱਖੋਂ ਸ਼ਲਾਘਾ ਕੀਤੀ। ਦਲਜੀਤ ਕੌਰ ਦਾਊਂ, ਹਰਬੰਸ ਸੋਢੀ, ਨਕਸ਼ਦੀਪ ਪੰਜਕੋਹਾ ਤੇ ਪਰਮਜੀਤ ਕੌਰ ਪਰਮ ਨੇ ਪੁਸਤਕ ਨੂੰ ਪੰਜਾਬੀ ਆਲੋਚਨਾ ਦਾ ਹਾਸਲ ਦੱਸਿਆ।

ਇਸ ਤੋਂ ਬਾਅਦ ਡਾ. ਸੁਰਿੰਦਰ ਕੌਰ ਅਸਿਸਟੈਟ ਪ੍ਰੋਫੈਸਰ, ਰਿਆਤ ਬਾਹਰਾ ਯੂਨੀਵਰਸਿਟੀ ਦੀ ਹਿੰਦੀ ਪੁਸਤਕ ‘ਮਨੋਵਿਕ੍ਰੀਤਿਓ ਕੇ ਸੰਦਰਭ ਮੇਂ ਹਿੰਦੀ ਉਪਨਿਆਸ (2001-2010)’ ਪ੍ਰਧਾਨਗੀ ਮੰਡਲ ਨੇ ਤਾੜੀਆਂ ਮਾਰ ਕੇ ਲੋਕ-ਅਰਪਣ ਕੀਤੀ। ਪੁਸਤਕ ਬਾਰੇ ਪ੍ਰੋ. ਪੁਸ਼ਪਾ ਸ਼ਰਮਾ ਅਸਿਸਟੈਟ ਪ੍ਰੋਫੈਸਰ, ਰਿਆਤ ਬਾਹਰਾ ਯੂਨੀਵਰਸਿਟੀ ਨੇ ਵਧੀਆ ਸ਼ੈਲੀ ‘ਚ ਪਰਚਾ ਪੜ੍ਹ ਕੇ ਵਾਹਵਾ ਖੱਟੀ। ਡਾ. ਸੁਰਿੰਦਰ ਕੌਰ ਨੇ ਆਪਣੀ ਇਸ ਰਚਨਾ ਪ੍ਰਕਿਰਿਆ ਬਾਰੇ ਵਿਚਾਰ ਸਾਂਝੇ ਕੀਤੇ ਇਸ ਉਪਰੰਤ ਸਭਾ ਵੱਲੋਂ ਲੇਖਿਕਾ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਐਡਵੋਕੇਟ ਨੀਲਮ ਨਾਰੰਗ, ਰਣਵੀਰ ਰਾਣਾ, ਮਲਕੀਤ ਨਾਗਰਾ, ਮਨਮੋਹਨ ਸਿੰਘ ਦਾਊਂ, ਦਲਬੀਰ ਸਰੋਆ, ਡਾ. ਰੁਪਿੰਦਰ ਕੌਰ, ਹਰਮਿੰਦਰ ਸੁੰਮੀ, ਅਮਰਜੀਤ ਸਿੰਘ ਤੇ ਮੰਦਰ ਗਿੱਲ ਨੇ ਆਪਣੀਆਂ ਰਚਨਾਵਾਂ ਨਾਲ ਸਮਾਗਮ ਦੀ ਸ਼ੁਹਰਤ ਵਧਾਈ। ਪ੍ਰਧਾਨਗੀ ਭਾਸ਼ਣ ਕਰਦਿਆਂ ਪ੍ਰੋ. ਬ੍ਰਹਮਜਗਦੀਸ਼ ਸਿੰਘ ਨੇ ਦੋਵਾਂ ਪੁਸਤਕਾਂ ਦੀ ਦੇਣ ਨੂੰ ਮਹੱਤਵਪੂਰਨ ਦੱਸਿਆ ਅਤੇ ਅਜੋਕੇ ਸਮਿਆਂ ‘ਚ ਲੇਖਕਾਂ ਤੇ ਵਿਦਵਾਨਾਂ ਨੂੰ ਕੂੜ-ਪਸਾਰੇ ਨੂੰ ਭਜਾਉਣ ਲਈ ਬੁਲੰਦ ਆਵਾਜ਼ ‘ਚ ਲਿਖਣ ਲਈ ਪ੍ਰੇਰਨਾ ਦਿੱਤੀ। ਸਭਾ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਅੰਤ ਵਿੱਚ ਸਭਾ ਦੇ ਪ੍ਰਧਾਨ ਜਸਪਾਲ ਸਿੰਘ ਜੱਸੀ ਨੇ ਧੰਨਵਾਦੀ ਸ਼ਬਦ ਆਖੇ। ਮੰਚ ਸੰਚਾਲਨ ਉੱਘੇ ਕਹਾਣੀਕਾਰ ਗੁਰਮੀਤ ਸਿੰਗਲ ਨੇ ਬਾਖੂਬੀ ਨਿਭਾਇਆ। ਇਸ ਸਮਾਗਮ ਵਿੱਚ ਕਹਾਣੀਕਾਰ ਸਰੂਪ ਸਿਆਲਵੀ, ਡਾ. ਸਰਬਜੀਤ ਕੌਰ, ਸੁਰਜੀਤ ਸਿੰਘ ਮਾਨਕ, ਸੁਨੀਤਾ ਰਾਣੀ, ਹਰਦੀਪ ਸਿੰਘ, ਰਤਨ ਅਨਮੋਲ ਸਿੰਘ ਤੂਰ, ਸੁਖਦੇਵ ਸਿੰਘ ਤੇ ਸਿਮਰਨਜੀਤ ਸਿੰਘ ਸ਼ਾਮਿਲ ਹੋਏ।

Leave a Reply

Your email address will not be published. Required fields are marked *