Breaking
www.sursaanjh.com > ਅੰਤਰਰਾਸ਼ਟਰੀ > ਉੱਘੇ ਸਾਹਿਤਕਾਰ ਭਗਤ ਰਾਮ ਰੰਗਾੜਾ ਅਤੇ ਬਾਬੂ ਰਾਮ ਦੀਵਾਨਾ ਹੋਏ ਸਨਮਾਨਿਤ

ਉੱਘੇ ਸਾਹਿਤਕਾਰ ਭਗਤ ਰਾਮ ਰੰਗਾੜਾ ਅਤੇ ਬਾਬੂ ਰਾਮ ਦੀਵਾਨਾ ਹੋਏ ਸਨਮਾਨਿਤ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 5 ਜੁਲਾਈ:

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਅਤੇ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਮੋਹਾਲੀ ਵਲੋਂ ਸਾਂਝੇ ਤੌਰ ‘ਤੇ ਉੱਘੇ ਸਾਹਿਤਕਾਰਾਂ ਭਗਤ ਰਾਮ ਰੰਗਾੜਾ ਅਤੇ ਬਾਬੂ ਰਾਮ ਦੀਵਾਨਾ ਦਾ ਸਨਮਾਨ ਸਮਾਰੋਹ ਰਚਾਇਆ ਗਿਆ, ਜਿਸ ਦੀ ਪ੍ਰਧਾਨਗੀ ਤਲਵੰਡੀ ਸਾਬੋ ਤੋਂ ਪੁੱਜੇ ਪ੍ਰਸਿੱਧ ਗਜ਼ਲ-ਉਸਤਾਦ ਅਮਰਜੀਤ ਸਿੰਘ ਜੀਤ ਨੇ ਕੀਤੀ। ਸੂਲ ਸੁਰਾਹੀ ਮੈਗਜ਼ੀਨ ਦੇ ਸੰਪਾਦਕ ਬਲਬੀਰ ਸਿੰਘ ਸੈਣੀ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ। ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਚ ਹੋਏ ਇਸ ਸਮਾਗਮ ਦੀ ਸ਼ੁਰੂਆਤ ਗੁਰਦਰਸ਼ਨ ਸਿੰਘ ਮਾਵੀ ਵਲੋਂ ਸਭ ਨੂੰ ਜੀ ਆਇਆਂ ਕਹਿਣ ਨਾਲ ਹੋਈ। ਇੰਜ. ਜਸਪਾਲ ਸਿੰਘ ਦੇਸੂਵੀ ਨੇ ਮਹਿਮਾਨਾਂ ਬਾਰੇ ਜਾਣ-ਪਛਾਣ ਕਰਵਾਈ ਗਈ ਅਤੇ ਸਨਮਾਨ ਸਮਾਰੋਹ ਦੇ ਮੰਤਵ ਬਾਰੇ ਦੱਸਿਆ। ਸੁਰਜੀਤ ਸਿੰਘ ਧੀਰ ਨੇ ਸ਼ਬਦ ਗਾ ਕੇ ਸਭ ਨੂੰ ਪ੍ਰਮਾਤਮਾ ਨਾਲ ਜੋੜਿਆ। ਗੁਰਦਾਸ ਸਿੰਘ ਦਾਸ ਨੇ ਹਰਮੋਨੀਅਮ ਨਾਲ ਧਾਰਮਿਕ ਗੀਤ  ਸੁਣਾਇਆ। ਰਾਜ ਕੁਮਾਰ ਸਾਹੋਵਾਲੀਆ ਨੇ ਭਗਤ ਰਾਮ ਰੰਗਾੜਾ ਬਾਰੇ ਪ੍ਰਸੰਸਾ-ਪੱਤਰ ਪੜ੍ਹਿਆ। ਪ੍ਰਧਾਨਗੀ ਮੰਡਲ ਅਤੇ ਹੋਰ ਸਹਿਯੋਗੀਆਂ ਨੇ ਭਗਤ ਰਾਮ ਰੰਗਾੜਾ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਆਪਣੇ ਜੀਵਨ ਵਿਚ ਆਏ ਉਤਰਾਅ-ਚੜ੍ਹਾਅ ਬਾਰੇ ਗੱਲ ਸਾਂਝੀ ਕੀਤੀ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਦਰਸ਼ਨ ਤਿਊਣਾ ਅਤੇ ਰਾਣੀ ਸੁਮਨ ਨੇ ਵਧੀਆ ਪੰਜਾਬੀ ਗੀਤ ਸੁਣਾਏ।

ਉੱਘੇ ਸਾਹਿਤਕਾਰ ਬਾਬੂ ਰਾਮ ਦੀਵਾਨਾ ਬਾਰੇ ਪ੍ਰਸੰਸਾ-ਪੱਤਰ ਸੁਧਾ ਜੈਨ ਸੰਦੀਪ ਨੇ ਪੜ੍ਹਿਆ। ਉਨ੍ਹਾਂ ਨੂੰ ਸਿਰੀ ਰਾਮ ਅਰਸ਼ ਯਾਦਗਾਰੀ ਐਵਾਰਡ ਨਾਲ ਨਿਵਾਜਿਆ ਗਿਆ। ਬਾਬੂ ਰਾਮ ਦੀਵਾਨਾ ਨੇ ਆਪਣੀ ਸੰਘਰਸ਼ਮਈ ਜਿੰਦਗੀ ਦੇ ਕੁਝ ਪਹਿਲੂ ਸਾਂਝੇ ਕੀਤੇ। ਬਲਬੀਰ ਸਿੰਘ ਸੈਣੀ ਨੇ ਆਪਣੇ ਭਾਸ਼ਨ ਵਿਚ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰਾਂ ਉੱਘੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕਰਨਾ ਬਹੁਤ ਵਧੀਆ ਪਿਰਤ ਹੈ। ਗ਼ਜ਼ਲਗੋ ਅਮਰਜੀਤ ਸਿੰਘ ਜੀਤ ਨੇ ਪ੍ਰਧਾਨਗੀ ਭਾਸ਼ਨ ਵਿਚ ਕਿਹਾ ਕਿ ਜਸਪਾਲ ਸਿੰਘ ਦੇਸੂਵੀ ਦੂਜੇ ਸਾਹਿਤਕਾਰਾਂ ਨੂੰ ਹੌਸਲਾ ਦੇ ਕੇ ਅੱਗੇ ਵਧਾਉਂਦੇ ਰਹਿੰਦੇ ਹਨ। ਉਹਨਾਂ ਦਾ ਇਹ ਉਪਰਾਲਾ ਦੂਜਿਆਂ ਲਈ ਪ੍ਰੇਰਨਾ-ਸ੍ਰੋਤ ਹੈ। ਇਸ ਮੌਕੇ ਮਹਿਮਾਨਾਂ ਅਤੇ ਪ੍ਰਸੰਸਾ-ਪੱਤਰ ਪੜ੍ਹਨ ਵਾਲਿਆਂ ਨੂੰ ਸਨਮਾਨ ਚਿੰਨ੍ਹ ਅਤੇ ਲੋਈਆਂ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਸੰਚਾਲਨ ਗੁਰਦਰਸ਼ਨ ਸਿੰਘ ਮਾਵੀ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ। ਇਸ ਮੌਕੇ ਤਲਵੰਡੀ ਸਾਬੋ ਤੋਂ ਸੁਖਮਿੰਦਰ ਸਿੰਘ ਭਾਗੀਵਾਂਦਰ, ਡਾ. ਸ਼ਿੰਦਰਪਾਲ ਸਿੰਘ, ਡਾ. ਅਵਤਾਰ ਸਿਘ ਪਤੰਗ, ਡਾ. ਗੁਰਦੇਵ ਸਿੰਘ ਗਿੱਲ, ਡਾ. ਹਰਬੰਸ ਕੌਰ ਗਿੱਲ, ਅਜਾਇਬ ਔਜਲਾ, ਸੁਰਜੀਤ ਸੁਮਨ, ਭੁਪਿੰਦਰ ਮਲਿਕ, ਬਲਕਾਰ ਸਿੰਧੂ, ਪਰਤਾਪ ਪਾਰਸ, ਗੁਰਮੇਲ ਸਿੰਘ ਮੌਜੋਵਾਲ਼ ਬਲਵਿੰਦਰ ਸਿੰਘ ਢਿੱਲੋਂ, ਰਤਨ ਬਾਬਕਵਾਲ਼ਾ, ਰਾਜਿੰਦਰ ਸਿੰਘ ਧੀਮਾਨ, ਰੇਨੂੰ, ਲੌਂਗੀਆ ਪਰਿਵਾਰ, ਜਸਵਿੰਦਰ ਕਾਈਨੌਰ, ਚਰਨਜੀਤ ਕੌਰ ਬਾਠ, ਲਾਭ ਸਿੰਘ ਲਹਿਲੀ, ਵਿੰਦਰ ਮਾਂਝੀ, ਪਰਲਾਦ ਸਿੰਘ, ਸਰਬਜੀਤ ਸਿੰਘ ਪੱਡਾ, ਅੰਸ਼ੁਕਰ ਮਹੇਸ਼, ਅਮਰ ਨਾਥ, ਮਧੂ, ਰਾਕੇਸ਼ ਕੁਮਾਰ  ਅਤੇ ਧਿਆਨ ਸਿੰਘ ਕਾਹਲ਼ੋਂ ਵਿਸ਼ੇਸ਼ ਤੌਰ ’ਤੇ ਸਮਾਗਮ ਵਿੱਚ ਸ਼ਾਮਿਲ ਹੋਏ।

Leave a Reply

Your email address will not be published. Required fields are marked *