ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 17 ਜੁਲਾਈ:


ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਵੱਲੋ ਕੀਤੇ ਉਪਰਾਲੇ ਦੇ ਸਨਮੁੱਖ ਪੰਜਾਬ ਸਰਕਾਰ ਦੇ ਚੰਡੀਗੜ੍ਹ ਵਿਖੇ ਸਥਿਤ ਸਰਕਾਰੀ ਮਕਾਨਾਂ ਦੀ ਲਾਇਸੰਸ ਫੀਸ ਚੰਡੀਗੜ੍ਹ ਦੀ ਤਰਜ ‘ਤੇ ਫਿਕਸ ਹੋਣ ਉਪਰੰਤ ਸੈਕਟਰ 39-ਡੀ ਦੀ ਰੈਜੀਡੈਂਟ ਵੈਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਰਾਓ, ਜਨਰਲ ਸਕੱਤਰ- ਕਮ-ਮੁਲਾਜ਼ਮ ਆਗੂ ਦਵਿੰਦਰ ਸਿੰਘ ਬੈਨੀਪਾਲ, ਇੰਦਰਪਾਲ ਸਿੰਘ ਭੰਗੂ ਅਤੇ ਉਨ੍ਹਾਂ ਦੀ ਟੀਮ ਵੱਲੋਂ ਅੱਜ ਸੰਗਰਾਂਦ ਮੌਕੇ ਗੁਰੂਦਵਾਰਾ ਸ਼੍ਰੀ ਚੰਦ ਸਾਹਿਬ ਜੀ, ਸੈਕਟਰ-39 ਵਿਖੇ ਸੰਗਤ ਦੀ ਹਾਜ਼ਰੀ ਵਿੱਚ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਅਤੇ ਸਕੱਤਰੇਤ ਦੇ ਅਹੁਦੇਦਾਰਾਂ ਸੁਖਚੈਨ ਸਿੰਘ ਖਹਿਰਾ, ਸੁਸ਼ੀਲ ਕੁਮਾਰ ਫੌਜੀ, ਸਾਹਿਬ ਸ਼ਰਮਾ ਅਤੇ ਹੋਰ ਸਾਥੀਆਂ ਨੂੰ ਸਨਮਾਨ ਚਿੰਨ੍ਹ ਨਾਲ਼ ਅਤੇ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਗਿਆ।

