ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 16 ਜੁਲਾਈ:


ਵਿਸ਼ਵ ਪੰਜਾਬੀ ਸਾਹਿਤ ਤੇ ਰਚਨਾ ਵਿਚਾਰ ਮੰਚ ਦੇ ਪ੍ਰਧਾਨ ਇੰਜ. ਜਸਪਾਲ ਸਿੰਘ ਦੇਸੂਵੀ, ਟੋਰਾਂਟੋ (ਕੈਨੇਡਾ) ਵਿਖੇ ਹੋ ਰਹੀ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਸ਼ਮੂਲੀਅਤ ਕਰਨ ਲਈ ਪਹੁੰਚੇ। ਉਨ੍ਹਾਂ ਦੇ ਜਗਤ ਪੰਜਾਬੀ ਸਭਾ ਦੇ ਦਫਤਰ ਪਹੁੰਚਣ ’ਤੇ ਚੇਅਰਮੈਨ ਅਜਾਇਬ ਸਿੰਘ ਚੱਠਾ, ਸਰਦੂਲ ਸਿੰਘ ਥਿਆੜਾ, ਸੰਤੋਖ ਸਿੰਘ ਸੰਧੂ, ਪਿਆਰਾ ਸਿੰਘ ਕੁੱਦੋਵਾਲ ਅਤੇ ਹੋਰ ਸਾਰੇ ਮੈਬਰਾਂ ਵੱਲੋਂ ਫੁੱਲਾਂ ਦੇ ਹਾਰ ਤੇ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਇੰਜ. ਜਸਪਾਲ ਸਿੰਘ ਦੇਸੂਵੀ, ਕਾਨਫਰੰਸ ਮੌਕੇ ‘ਪੰਜਾਬੀ ਮਾਂ ਬੋਲੀ ਦਾ ਭਵਿੱਖ ਅਤੇ ਦਰਪੇਸ਼ ਚੁਣੌਤੀਆਂ’ ਵਿਸ਼ੇ ਬਾਰੇ ਆਪਣਾ ਪਰਚਾ ਪੜੵਨਗੇ ਅਤੇ ਨਾਲ਼ ਹੀ ਕਵੀ ਦਰਬਾਰ ਵਿੱਚ ਵੀ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਜਗਤ ਪੰਜਾਬੀ ਸਭਾ ਦੀ ਸਾਰੀ ਟੀਮ ਇਸ ਕਾਨਫ਼ਰੰਸ ਲਈ ਪੂਰੇ ਉਤਸਾਹ ਅਤੇ ਸੁਹਿਰਦਤਾ ਨਾਲ ਤਿਆਰੀਆਂ ਵਿੱਚ ਜੁਟੀ ਹੋਈ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਪਿਛਲੀਆਂ ਕਾਨਫਰੰਸਾਂ ਵਾਂਗ ਇਹ ਕਾਨਫਰੰਸ ਵੀ ਪੰਜਾਬੀ ਜਗਤ ਵਿੱਚ ਸਿੱਖਿਆ ਦੀ ਮਹੱਤਤਾ ਬਾਰੇ ਪੜਚੋਲ ਕਰਕੇ ਸਾਰਥਕ ਨਤੀਜਿਆਂ ’ਤੇ ਪਹੁੰਚ ਕੇ ਨਵੇ ਮੀਲ ਪੱਥਰ ਸਥਾਪਿਤ ਕਰਨ ਵਿੱਚ ਸਫ਼ਲ ਹੋਵੇਗੀ।

