Breaking
www.sursaanjh.com > ਚੰਡੀਗੜ੍ਹ/ਹਰਿਆਣਾ > ਰਾਜਵਿੰਦਰ ਸਿੰਘ ਗੱਡੂ ਦੀ ਅਗਵਾਈ ਵਿੱਚ ਸਬਜ਼ੀ ਮੰਡੀ ਦਾ ਕੀਤਾ ਗਿਆ ਦੌਰਾ

ਰਾਜਵਿੰਦਰ ਸਿੰਘ ਗੱਡੂ ਦੀ ਅਗਵਾਈ ਵਿੱਚ ਸਬਜ਼ੀ ਮੰਡੀ ਦਾ ਕੀਤਾ ਗਿਆ ਦੌਰਾ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 16 ਜੁਲਾਈ:

ਚੰਡੀਗੜ੍ਹ ਕਾਂਗਰਸ ਕਮੇਟੀ ਪ੍ਰਤੀਨਿਧੀ ਮੰਡਲ ਸੈਕਟਰ 40-ਬੀ, ਚੰਡੀਗੜ੍ਹ ਵਲੋਂ ਰਾਜਵਿੰਦਰ ਸਿੰਘ ਗੱਡੂ ਸੈਕਟਰੀ ਚੰਡੀਗੜ੍ਹ ਟੈਰੀਟੋਰੀਅਲ ਕਾਂਗਰਸ ਕਮੇਟੀ ਦੀ ਅਗਵਾਈ ਹੇਠ ਰਜਨੀ ਤਲਵਾੜ, ਸਟੇਟ ਮੀਤ ਪ੍ਰਧਾਨ, ਰਮੇਸ਼ ਆਹੂਜਾ ਸਟੇਟ ਸੈਕਟਰੀ, ਸੁਸ਼ੀਲ ਕੁਮਾਰ ਜ਼ਿਲ੍ਹਾ ਕਾਂਗਰਸ ਅਰਬਨ-2 ਦੇ ਮੀਤ ਪ੍ਰਧਾਨ, ਰਾਕੇਸ਼ ਕੁਮਾਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ, ਅਨਮੋਲ ਤਲਵਾੜ ਲੀਗਲ ਸੈੱਲ ਦੇ ਵਾਈਸ ਚੇਅਰਮੈਨ ਵਲੋਂ ਸੈਕਟਰ ਦੀ ਸਬਜ਼ੀ ਮੰਡੀ ਦਾ ਦੌਰਾ ਕੀਤਾ ਗਿਆ।

ਸਬਜ਼ੀ ਮੰਡੀ ਦੇ ਇਨ੍ਹਾਂ ਦੁਕਾਨ ਮਾਲਕਾਂ ਅਤੇ ਗਾਹਕਾਂ ਨੇ ਮੰਡੀ ਵਿੱਚ ਆ ਰਹੀਆਂ ਤਕਲੀਫਾਂ ਬਾਰੇ ਜਾਣਕਾਰੀ ਦਿੰਦਿਆਂ ਮੰਗ ਕੀਤੀ ਕਿ ਸਬਜ਼ੀ ਮੰਡੀ ਦਾ ਗਰਾਉਂਡ ਕੱਚਾ ਹੈ।  ਮੀਂਹ-ਕਣੀ ਦੇ ਦਿਨਾਂ ਵਿੱਚ ਗਾਹਕ ਖਰੀਦਦਾਰੀ ਕਰਨ ਤੋਂ ਟਾਲ਼ਾ ਵੱਟਦੇ ਹਨ, ਜਿਸ ਕਾਰਨ ਖਾਲੀ ਹੱਥ ਘਰ ਪਰਤਣ ਲਈ ਮਜਬੂਰ ਹੋਣਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਮੰਡੀ ਦਾ ਗਰਾਉਂਡ ਪੱਕਾ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਇੱਥੇ ਬਾਥਰੂਮ ਆਦਿ ਬਣਨੇ ਚਾਹੀਦੇ ਹਨ। ਆਮ ਜਨਤਾ ਲਈ ਪੀਣ ਵਾਲੇ ਪਾਣੀ ਦੀ ਸਹੂਲਤ ਲਈ ਟੂਟੀਆਂ ਲੱਗਣੀਆਂ ਚਾਹੀਦੀਆਂ ਹਨ। ਰਾਜਵਿੰਦਰ ਸਿੰਘ ਗੱਡੂ ਨਾਲ਼ ਆਏ ਵਫਦ ਨੇ ਸਬਜ਼ੀ ਮੰਡੀ ਵਿੱਚ ਇਹ ਸਾਰੀਆਂ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਵਾਅਦਾ ਕੀਤਾ ਕਿ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਮਸਲੇ ਦਾ ਹੱਲ ਕਰਵਾਇਆ ਜਾਵੇਗਾ।

Leave a Reply

Your email address will not be published. Required fields are marked *