Breaking
www.sursaanjh.com > ਅੰਤਰਰਾਸ਼ਟਰੀ > ਅਵਤਾਰ ਸਿੰਘ ਮਹਿਤਪੁਰੀ ਦੀ ਪੁਸਤਕ “ਅਤੀਤ ਕੀ ਪਰਛਾਈ” ਦਾ ਲੋਕ ਅਰਪਣ ਅਤੇ ਕਵੀ ਦਰਬਾਰ 21 ਅਪ੍ਰੈਲ ਨੂੰ

ਅਵਤਾਰ ਸਿੰਘ ਮਹਿਤਪੁਰੀ ਦੀ ਪੁਸਤਕ “ਅਤੀਤ ਕੀ ਪਰਛਾਈ” ਦਾ ਲੋਕ ਅਰਪਣ ਅਤੇ ਕਵੀ ਦਰਬਾਰ 21 ਅਪ੍ਰੈਲ ਨੂੰ

ਅਵਤਾਰ ਸਿੰਘ ਮਹਿਤਪੁਰੀ ਦੀ ਪੁਸਤਕ ਅਤੀਤ ਕੀ ਪਰਛਾਈਦਾ ਲੋਕ ਅਰਪਣ ਅਤੇ ਕਵੀ ਦਰਬਾਰ 21 ਅਪ੍ਰੈਲ ਨੂੰ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 18 ਅਪ੍ਰੈਲ:

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵੱਲੋਂ ਅਦਾਰਾ ਸੈਣੀ ਦੁਨੀਆ ਪੱਤ੍ਰਿਕਾ ਦੇ ਸਹਿਯੋਗ ਨਾਲ 21 ਅਪ੍ਰੈਲ, 2026 ਨੂੰ ਸਵੇਰੇ 10.30 ਵਜੇ ਸ੍ਰ. ਅਵਤਾਰ ਸਿੰਘ ਮਹਿਤਪੁਰੀ (ਜਨਰਲ ਸਕੱਤਰ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ) ਦੀ ਨਵੀਂ ਪੁਸਤਕ ਦਾ ਲੋਕ ਅਰਪਣ ਸੈਣੀ ਭਵਨ ਸੈਕਟਰ-24 (ਸਾਹਮਣੇ ਬਤਰਾ ਥੀਏਟਰ) ਚੰਡੀਗੜ੍ਹ ਵਿਖੇ ਕੀਤਾ ਜਾ ਰਿਹਾ ਹੈ।

ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਦੱਸਿਆ ਕਿ ਇਹ ਸਮਾਗਮ ਗਿਆਨੀ ਦਿੱਤ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਹੈ ਅਤੇ ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰਸਿੱਧ ਸਿੱਖ ਸਕਾਲਰ, ਕੇਂਦਰੀ ਸਿੰਘ ਸਭਾ ਚੰਡੀਗੜ੍ਹ ਤੋਂ ਡਾ. ਖੁਸ਼ਹਾਲ ਸਿੰਘ ਹੋਣਗੇ, ਜਦੋਂਕਿ ਪ੍ਰਧਾਨਗੀ ਪ੍ਰਿੰ. ਨਸੀਬ ਸਿੰਘ ਸੇਵਕ ਪ੍ਰਧਾਨ ਗਿਆਨੀ ਦਿੱਤ ਸਿੰਘ ਮੈਮੋਰੀਅਲ ਇੰਟਰਨੈਸ਼ਨਲ ਸੁਸਾਇਟੀ ਅਤੇ ਮੁੱਖ ਸੰਪਾਦਕ ਭਾਈ ਦਿੱਤ ਸਿੰਘ ਪਤ੍ਰਿਕਾ ਕਰਨਗੇ। ਪੁਸਤਕ ਬਾਰੇ ਪਰਚਾ ਸ੍ਰੀ ਰਾਜ ਕੁਮਾਰ ਸਾਹੋਵਾਲੀਆ ਸਾਬਕਾ ਡਿਪਟੀ ਸੈਕਟਰੀ ਪੰਜਾਬ ਸਰਕਾਰ ਪੇਸ਼ ਕਰਨਗੇ। ਟ੍ਰਾਈਸਿਟੀ ਦੇ ਉੱਘੇ ਵਿਦਵਾਨਾਂ ਅਤੇ ਕਵੀਆਂ ਦੀ ਹਾਜ਼ਰੀ ਵਿਚ ਸ਼ਾਨਦਾਰ ਕਵੀ ਦਰਬਾਰ ਵੀ ਹੋਵੇਗਾ। ਪ੍ਰਿੰ. ਗੋਸਲ ਨੇ ਦੱਸਿਆ ਕਿ ਸਮਾਗਮ ਵਿਚ ਵਿਦਵਾਨਾਂ ਵਲੋਂ ਗਿਆਨੀ ਦਿੱਤ ਸਿੰਘ ਜੀ ਦੇ ਜੀਵਨ ਬਾਰੇ ਬਹੁ-ਮੁੱਲੇ ਵਿਚਾਰ ਪੇਸ਼ ਕੀਤੇ ਜਾਣਗੇ। ਇਸ ਮੌਕੇ ਤੇ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।

Leave a Reply

Your email address will not be published. Required fields are marked *