ਮੋਹਾਲੀ (ਮਲਕੀਤ ਮਾਹੀ), 14 ਜੁਲਾਈ:


ਇੰਗਲੈਂਡ ਦੇ ਸ਼ਹਿਰ ਦੀ ਸਟੇਟ ਲਗੋਨੀਅਲ ਵਿੱਚ 11 ਦੇਸ਼ਾਂ ਦਾ ਇੰਟਰਨੈਸ਼ਨਲ ਮਿਊਜ਼ਿਕ ਫੈਸਟੀਵਲ ਤੇ ਲੋਕ ਨਾਚ ਫੈਸਟੀਵਲ, ਜਿਸ ਵਿੱਚ ਭਾਰਤ ਵੱਲੋਂ ਇੰਟਰਨੈਸ਼ਨਲ ਪਰੇਡ ਦੀ ਅਗਵਾਈ ਰਾਸ਼ਟਰੀ ਤਿਰੰਗੇ ਝੰਡੇ ਨਾਲ ਦਲਵਿੰਦਰ ਦਿਆਲਪੁਰੀ ਵੱਲੋਂ ਕੀਤੀ ਗਈ। ਲਗੋਨੀਅਲ ਵਿੱਚ ਹੋਏ (ਲਗੋਨਾ) ਫੈਸਟੀਵਲ ਦੀ ਨੁਮਾਇੰਦਗੀ ਫੋਕ ਫਿਊਜ਼ਨ ਇੰਟਰਟੇਨਮੈਂਟ ਕੰਪਨੀ ਭਾਰਤ ਤੇ ਕਪੂਰਥਲਾ ਹੈਰੀਟੇਜ ਵੱਲੋਂ ਪ੍ਰਮੋਟਰ ਰਣਧੀਰ ਸਿੰਘ ਧੀਰਾ ਤੇ ਮੇਜਰ ਸਾਹਿਬ ਦੀ ਨਿਰਦੇਸ਼ਨਾ ਵਿੱਚ ਹੋਈ, ਜਿੱਥੇ ਉੱਘੇ ਗਾਇਕ ਦਲਵਿੰਦਰ ਦਿਆਲਪੁਰੀ ਨੇ ਦੱਸਿਆ ਕਿ ਪੰਜਾਬੀ ਭਾਈਚਾਰੇ ਨੇ ਉਹਨਾਂ ਦੀ ਗਾਇਕੀ ਨੂੰ ਬਹੁਤ ਜ਼ਿਆਦਾ ਪਿਆਰ ਤੇ ਸਤਿਕਾਰ ਦਿੱਤਾ। ਉੱਥੇ ਪਹੁੰਚੇ ਦੇਸ਼ਾਂ ਦੇ ਕਲਚਰਲ ਪ੍ਰੋਗਰਾਮਾਂ ਦੀਆਂ ਵੱਖੋ-ਵੱਖ ਵੰਨਗੀਆਂ ਦਾ ਆਪਸੀ ਅਦਾਨ-ਪ੍ਰਦਾਨ ਵੀ ਬੜਾ ਸ਼ਲਾਘਾ ਯੋਗ ਰਿਹਾ। ਉਨ੍ਹਾਂ ਕਿਹਾ ਕਿ ਮੇਰੇ ਨਾਲ਼ ਗਏ ਮੇਰੇ ਸਾਥੀ ਸਾਜ਼ੀ ਕਲਾਕਾਰ ਢੋਲੀ ਬਲਦੇਵ ਰਾਜ, ਐਂਕਰ ਕੋਮਲ ਸ਼ਰਮਾ ਜਲੰਧਰ, ਹਿੰਦੀ ਅਤੇ ਪੰਜਾਬੀ ਫਿਲਮਾਂ ਦੀ ਹੀਰੋਇਨ ਮਿਸ ਬੋਨਕਾ ਖੋਸਲਾ, ਤੇ ਭੰਗੜਾ ਟੀਮ ਆਦਿ ਵੀ ਵਾਪਸ ਪਰਤ ਆਏ ਹਨ।

