Breaking
www.sursaanjh.com > ਅੰਤਰਰਾਸ਼ਟਰੀ > ਕਥਾਕਾਰ ਸਰੂਪ ਸਿਆਲ਼ਵੀ ਦੀ ਪੁਸਤਕ ਕਾਲ ਕਾਲਾਂਤਰ ਉੱਤੇ ਵਿਚਾਰ ਚਰਚਾ 29 ਮਈ ਨੂੰ

ਕਥਾਕਾਰ ਸਰੂਪ ਸਿਆਲ਼ਵੀ ਦੀ ਪੁਸਤਕ ਕਾਲ ਕਾਲਾਂਤਰ ਉੱਤੇ ਵਿਚਾਰ ਚਰਚਾ 29 ਮਈ ਨੂੰ

ਕਥਾਕਾਰ ਸਰੂਪ ਸਿਆਲ਼ਵੀ ਦੀ ਪੁਸਤਕ ਕਾਲ ਕਾਲਾਂਤਰ ਉੱਤੇ ਵਿਚਾਰ ਚਰਚਾ 29 ਮਈ ਨੂੰ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 23 ਮਈ:

ਪੰਜਾਬ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਪ੍ਰਗਤੀਸ਼ੀਲ ਲੇਖਕ ਸੰਘ, ਚੰਡੀਗੜ੍ਹ ਦੇ ਸਹਿਯੋਗ ਨਾਲ਼ ਪ੍ਰਸਿੱਧ ਕਥਾਕਾਰ ਸਰੂਪ ਸਿਆਲ਼ਵੀ ਦੀ ਪੁਸਤਕ ਕਾਲ ਕਾਲਾਂਤਰ ਉੱਤੇ ਵਿਚਾਰ ਚਰਚਾ ਸਮਾਗਮ 29 ਮਈ, 2026, ਦਿਨ ਸ਼ੁਕਰਵਾਰ ਨੂੰ ਸਵੇਰੇ 10.00 ਵਜੇ ਪੰਜਾਬ ਕਲਾ ਭਵਨ, ਸੈਕਟਰ 16, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਕਥਾਕਾਰ ਤੇ ਨਾਵਲਕਾਰ ਕਿਰਪਾਲ ਕਜ਼ਾਕ ਕਰ ਰਹੇ ਹਨ, ਜਦਕਿ ਜੇ.ਬੀ. ਸੇਖੋਂ ਅਤੇ ਹਰਪ੍ਰੀਤ ਕੌਰ ਵੱਲੋਂ ਖੋਜ ਪੱਤਰ ਪੜ੍ਹੇ ਜਾਣਗੇ।

ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਅਤੇ ਪ੍ਰਗਤੀਸ਼ੀਲ ਲੇਖਕ ਸੰਘ, ਚੰਡੀਗੜ੍ਹ ਦੇ ਪ੍ਰਧਾਨ ਡਾ. ਲਾਭ ਸਿੰਘ ਖੀਵਾ ਅਤੇ ਜਨਰਲ ਸਕੱਤਰ ਡਾ. ਗੁਰਮੇਲ ਸਿੰਘ ਵੱਲੋਂ ਸਾਹਿਤ ਪ੍ਰੇਮੀਆਂ, ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਸੱਦਾ ਦਿੱਤਾ ਗਿਆ ਹੈ।

Leave a Reply

Your email address will not be published. Required fields are marked *