Breaking
www.sursaanjh.com > ਚੰਡੀਗੜ੍ਹ/ਹਰਿਆਣਾ > ਡੇਰਾ ਬਸੀ ਦੇ ਪ੍ਰਸਿੱਧ ਪੇਂਟਿੰਗ ਵਪਾਰੀ  ਹਰਪ੍ਰੀਤ ਸਿੰਘ ਦੇ ਅਚਾਨਕ ਦੇਹਾਂਤ, ਅੰਤਿਮ ਅਰਦਾਸ 31 ਮਈ ਨੂੰ

ਡੇਰਾ ਬਸੀ ਦੇ ਪ੍ਰਸਿੱਧ ਪੇਂਟਿੰਗ ਵਪਾਰੀ  ਹਰਪ੍ਰੀਤ ਸਿੰਘ ਦੇ ਅਚਾਨਕ ਦੇਹਾਂਤ, ਅੰਤਿਮ ਅਰਦਾਸ 31 ਮਈ ਨੂੰ

ਡੇਰਾ ਬਸੀ (ਸੁਰ ਸਾਂਝ ਡਾਟ ਕਾਮ ਬਿਊਰੋ), 23 ਮਈ:

ਇਥੋਂ ਦੇ ਸਥਾਨਕ ਵਸਨੀਕ ਅਤੇ ਪ੍ਰਸਿੱਧ ਪੇਂਟਿੰਗ ਵਪਾਰੀ ਸਰਦਾਰ ਹਰਪ੍ਰੀਤ ਸਿੰਘ ਦਾ ਬੀਤੀ ਰਾਤ 54 ਸਾਲ ਦੀ ਉਮਰ ਵਿੱਚ ਅਚਾਨਕ ਦੇਹਾਂਤ ਹੋ ਜਾਣ ਨਾਲ ਸ਼ਹਿਰ ਅਤੇ ਇਲਾਕੇ ਵਿੱਚ ਡੂੰਘੇ ਦੁੱਖ ਅਤੇ ਸੋਗ ਦੀ ਲਹਿਰ ਫੈਲ ਗਈ। ਉਹ ਆਪਣੇ ਪਿੱਛੇ ਆਪਣੀ ਧਰਮਪਤਨੀ, ਇਕ ਪੁੱਤਰ ਅਤੇ ਇਕ ਪੁੱਤਰੀ ਨੂੰ ਛੱਡ ਗਏ ਹਨ। ਸਰਦਾਰ ਹਰਪ੍ਰੀਤ ਸਿੰਘ ਆਪਣੇ ਮਿਲਣਸਾਰ ਸੁਭਾਅ, ਨਿਮਰਤਾ ਅਤੇ ਸਮਾਜਿਕ ਸੇਵਾ ਭਾਵਨਾ ਕਰਕੇ ਹਰ ਵਰਗ ਵਿੱਚ ਵਿਸ਼ੇਸ਼ ਸਤਿਕਾਰ ਰੱਖਦੇ ਸਨ। ਉਨ੍ਹਾਂ ਦੇ ਅਚਾਨਕ ਵਿਛੋੜੇ ਨਾਲ ਪਰਿਵਾਰ, ਸਨੇਹੀਆਂ ਅਤੇ ਜਾਣ-ਪਛਾਣ ਵਾਲਿਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਇੱਥੇ ਸਾਰੇ ਸਿੱਖੀ ਰਸਮੋ-ਰਿਵਾਜਾਂ ਅਨੁਸਾਰ ਕੀਤਾ ਗਿਆ। ਇਸ ਮੌਕੇ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਸ਼ਖਸੀਅਤਾਂ, ਵਪਾਰਕ ਭਾਈਚਾਰੇ, ਮਿੱਤਰਾਂ ਅਤੇ ਇਲਾਕਾ ਨਿਵਾਸੀਆਂ ਨੇ ਨਮ ਅੱਖਾਂ ਨਾਲ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਸੂਚਨਾ ਅਨੁਸਾਰ ਸਰਦਾਰ ਹਰਪ੍ਰੀਤ ਸਿੰਘ ਦੀ ਵਿਛੜੀ ਆਤਮਾ ਦੀ ਸ਼ਾਂਤੀ ਲਈ ਅੰਤਿਮ ਅਰਦਾਸ 31 ਮਈ ਨੂੰ ਬਾਅਦ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ, ਪੁਰਾਣੀ ਅਨਾਜ ਮੰਡੀ, ਡੇਰਾਬੱਸੀ ਵਿਖੇ ਹੋਵੇਗੀ।

Leave a Reply

Your email address will not be published. Required fields are marked *