ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 21 ਅਪ੍ਰੈਲ:


ਪੰਜਾਬੀ ਸਾਹਿਤ ਸਭਾ (ਰਜਿ .), ਮੁਹਾਲੀ ਦੀ ਮਾਸਿਕ ਇਕੱਤਰਤਾ ਨਗਰ ਨਿਗਮ ਦੀ ਪਬਲਿਕ ਲਾਇਬ੍ਰੇਰੀ, ਮੁਹਾਲੀ ਵਿਖੇ ਡਾ. ਸ਼ਿੰਦਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਸ਼ੂਰੂ ਵਿਚ ਗੁਰਸ਼ਰਨ ਸਿੰਘ ਕੁਮਾਰ ਦੇ ਕਹਾਣੀ ਸੰਗ੍ਰਹਿ ‘ਟਹਿਕਦਾ ਗੁਲਾਬ’ ਉਪਰ ਵਿਚਾਰ ਚਰਚਾ ਅਤੇ ਇਹ ਪੁਸਤਕ ਲੋਕ ਅਰਪਣ ਕੀਤੀ ਗਈ। ਐਡਵੋਕੇਟ ਪ੍ਰਮਿੰਦਰ ਸਿੰਘ ਗਿੱਲ, ਡਾ.ਨਿਰਮਲ ਸਿੰਘ ਬਾਸੀ ਤੇ ਡਾ.ਪੰਨਾ ਲਾਲ ਮੁਸਤਫ਼ਾਬਾਦੀ ਨੇ ਇਸ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਵਿਦਵਾਨ ਪਰਚਾ ਲੇਖਕਾਂ ਨੇ ਇਕ ਇਕ ਕਹਾਣੀ ਦੀ ਪੜਚੋਲ ਕਰਕੇ ਨਿਰੀਖਣ ਕਰਦਿਆਂ ਇਸ ਵਿਚਲੀਆਂ ਕਹਾਣੀਆਂ ਨੂੰ ਸਭਿਆਚਾਰਕ ਨਿਬੰਧਾਂ ਦੀ ਖੂਬਸੂਰਤ ਲੜੀ ਗਰਦਾਨਿਆ। ਇਸ ਮੌਕੇ ਇਕਬਾਲ ਕੌਰ, ਜਰਨੈਲ ਸਿੰਘ, ਕੰਵਲਨੈਣ ਸਿੰਘ, ਹਰਪ੍ਰੀਤ ਕੌਰ ਅਤੇ ਤਰਨਜੀਤ ਕੌਰ ਨੇ ਵੀ ਪੁਸਤਕ ਉੱਤੇ ਖੁਲ੍ਹ ਕੇ ਚਰਚਾ ਕੀਤੀ ਅਤੇ ਕਹਾਣੀਆਂ ਵਿਚਲੀ ਸਮਝ ਤੇ ਜੀਵਨ ਮੁੱਲਾਂ ਦੀ ਸ਼ਲਾਘਾ ਕੀਤੀ।
ਡਾ. ਸ਼ਿੰਦਰਪਾਲ ਸਿੰਘ ਨੇ ਸ਼ੈਕਸਪੀਅਰ, ਸਫੋਕਲੀਜ਼, ਹੈਮਗਵੇ ਦੇ ਬੁੱਢਾ ਤੇ ਸਮੁੰਦਰ ਦਾ ਹਵਾਲਾ ਦੇ ਕੇ ਲੇਖਕ ਨੂੰ ਕਹਾਣੀਆਂ ਦੇ ਕਲੇਵਰ ਨੂੰ ਵਿਸਥਾਰਨ ਦਾ ਸੁਝਾਅ ਦਿੱਤਾ। ਡਾ.ਸਵੈਰਾਜ ਸੰਧੂ ਨੇ ਮੰਚ ਸੰਚਾਲਨ ਕਰਦਿਆਂ ਲੇਖਕ ਨੂੰ ਵਿਗਿਆਨਕ ਸੋਚ ਅਪਣਾਉਣ ਦੀ ਗੱਲ ਆਖੀ। ਲੇਖਕ ਗੁਰਸ਼ਰਨ ਸਿੰਘ ਕੁਮਾਰ ਨੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਮਿਲ਼ੇ ਸੁਝਾਵਾਂ ਉਪਰ ਗੌਰ ਕਰਨ ਦੀ ਗੱਲ ਆਖੀ। ਦੂਜੇ ਦੌਰ ਵਿਚ ਕਵੀ ਦਰਬਾਰ ਦਾ ਅਰੰਭ ਹੋਇਆ, ਜਿਸ ਨੂੰ ਹਰਿੰਦਰ ਸਿੰਘ ਹਰ ਨੇ ਬਾਖੂਬੀ ਨਾਲ ਚਲਾਇਆ, ਜਿਸ ਵਿੱਚ ਦਰਸ਼ਨ ਤਿਉਣਾ, ਨਿਰਮਲਜੀਤ ਸਿੰਘ, ਤਰਸੇਮ ਲਾਲ, ਰਾਮ ਲਾਲ, ਬਲਵਿੰਦਰ ਸਿੰਘ ਢਿੱਲੋਂ, ਜਸਪਾਲ ਸਿੰਘ ਦੇਸਵੀ, ਅਜੀਤ ਸਿੰਘ, ਇੰਦਰਜੀਤ ਸਿੰਘ ਜਾਵਾ, ਡਾ. ਸੁਰਿੰਦਰ ਸਿੰਘ ਗਿੱਲ, ਡਾ. ਪੰਨਾ ਲਾਲ ਮੁਸਤਫ਼ਾਬਾਦੀ, ਰਘਬੀਰ ਸਿੰਘ ਭੁੱਲਰ ਪ੍ਰੋ. ਕਮਲਜੀਤ ਸਿੰਘ ਕੰਵਲ ਅਤੇ ਭੁਪਿੰਦਰ ਸਿੰਘ ਮਟੌਰਵਾਲਾ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਐਡਵੋਕੇਟ ਪ੍ਰਮਿੰਦਰ ਸਿੰਘ ਗਿੱਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਆਏ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ।
ਇੰਦਰਜੀਤ ਸਿੰਘ ਜਾਵਾ, ਪ੍ਰੈੱਸ ਸਕੱਤਰ।

