Breaking
www.sursaanjh.com > ਅੰਤਰਰਾਸ਼ਟਰੀ > ਪ੍ਰਿੰ. ਬਹਾਦਰ ਸਿੰਘ ਗੋਸਲ ਵੱਲੋਂ ਅਕਾਲ ਅਕੈਡਮੀ, ਧਮੋਟ ਦੇ ਹੋਣਹਾਰ ਬੱਚੇ ਸਨਮਾਨਿਤ

ਪ੍ਰਿੰ. ਬਹਾਦਰ ਸਿੰਘ ਗੋਸਲ ਵੱਲੋਂ ਅਕਾਲ ਅਕੈਡਮੀ, ਧਮੋਟ ਦੇ ਹੋਣਹਾਰ ਬੱਚੇ ਸਨਮਾਨਿਤ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 23 ਅਪ੍ਰੈਲ:

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਅਕਾਲ ਅਕੈਡਮੀ, ਧਮੋਟ (ਲੁਧਿਆਣਾ) ਵਿਖੇ ਵਿਸ਼ੇਸ਼ ਫੇਰੀ ਦੌਰਾਨ ਅਕੈਡਮੀ ਦੇ ਹੋਣਹਾਰ ਬੱਚਿਆਂ ਨੂੰ ਸਵੈ-ਰਚਿਤ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਕਾਲ ਅਕੈਡਮੀ, ਧਮੋਟ (ਲੁਧਿਆਣਾ) ਦੀ ਦਸਵੀਂ ਜਮਾਤ ਦੇ ਬੱਚਿਆਂ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ ਹੈ। ਕਈ ਬੱਚੇ ਜਿਨ੍ਹਾਂ ਵਿੱਚ ਗੁਰਲੀਨ ਕੌਰ, ਹਰਮਨਜੀਤ ਕੌਰ ਅਤੇ ਬਨਰੀਤ ਕੌਰ ਸ਼ਾਮਿਲ ਹਨ, ਨੇ ਪੰਜਾਬੀ ਵਿੱਚ 99% ਅੰਕ, ਜਦਕਿ ਬਨਰੀਤ ਕੌਰ ਨੇ ਗਣਿਤ ਵਿੱਚ 97% ਸ਼ਾਨਦਾਰ ਅੰਕ ਪ੍ਰਾਪਤ ਕਰਕੇ, ਇਲਾਕੇ ਵਿੱਚ ਅਕਾਲ ਅਕੈਡਮੀ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਹਾਜ਼ਰ ਅਧਿਆਪਕਾਂ ਜਿਨ੍ਹਾਂ ਵਿੱਚ ਪਰਮਿੰਦਰ ਸਿੰਘ, ਮਨਜਿੰਦਰ ਕੌਰ, ਸੁਮਨਦੀਪ ਕੌਰ, ਹਰਿੰਦਰ ਸਿੰਘ, ਕਮਲਜੀਤ ਕੌਰ, ਪ੍ਰਿੰਸੀਪਲ ਰਾਜਵਿੰਦਰ ਕੌਰ ਅਤੇ ਹੋਰ ਅਧਿਆਪਕਾਂ ਵੀ ਸ਼ਾਮਿਲ ਸਨ, ਦੀ ਸੁਚੱਜੀ ਕਾਰ-ਗੁਜ਼ਾਰੀ ਦੀ ਸ਼ਲਾਘਾ ਕੀਤੀ। ਇਸ ਮੌਕੇ ਅਕੈਡਮੀ ਦੀ ਪ੍ਰਿੰਸੀਪਲ ਸ੍ਰੀਮਤੀ ਰਾਜਵਿੰਦਰ ਕੌਰ ਵਲੋਂ ਵੀ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕਰਕੇ ਉਤਸ਼ਾਹਿਤ ਕਰਨ ਲਈ ਪ੍ਰਿੰ. ਬਹਾਦਰ ਸਿੰਘ ਗੋਸਲ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *