ਪ੍ਰਿੰ. ਬਹਾਦਰ ਸਿੰਘ ਗੋਸਲ ਦੀਆਂ ਦੋ ਪੁਸਤਕਾਂ ‘ਆ ਨੀ ਚਿੜੀਏ’ ਅਤੇ ‘ਕਲਮ ਅਤੇ ਕਲਾ ਦਾ ਸੁਮੇਲ’ 30 ਮਈ ਨੂੰ ਹੋਣਗੀਆਂ ਲੋਕ ਅਰਪਣ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਮਈ:


ਪ੍ਰਿੰ. ਬਹਾਦਰ ਸਿੰਘ ਗੋਸਲ ਦੀਆਂ ਦੋ ਪੁਸਤਕਾਂ ‘ਆ ਨੀ ਚਿੜੀਏ’ ਅਤੇ ‘ਕਲਮ ਅਤੇ ਕਲਾ ਦਾ ਸੁਮੇਲ’ 30 ਮਈ 2026 ਨੂੰ ਸਵੇਰੇ 10.00 ਵਜੇ, ਸੈਣੀ ਭਵਨ, ਸੈਕਟਰ 24, ਚੰਡੀਗੜ੍ਹ ਵਿਖੇ ਲੋਕ ਅਰਪਣ ਹੋ ਰਹੀਆਂ ਹਨ। ਇਸ ਸਮਾਗਮ ਵਿੱਚ ਪ੍ਰਸਿੱਧ ਸਾਹਿਤਕਾਰ ਪ੍ਰੇਮ ਵਿੱਜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋ ਰਹੇ ਹਨ, ਜਦਕਿ ਜਸਵਿੰਦਰ ਸਿੰਘ ਕਾਈਨੌਰ ਅਤੇ ਰਾਜ ਕੁਮਾਰ ਸਾਹੋਵਾਲ਼ੀਆ ਵੱਲੋਂ ਪੁਸਤਕਾਂ ਬਾਰੇ ਪਰਚੇ ਪੜ੍ਹੇ ਜਾਣਗੇ।
ਵਰਨਣਯੋਗ ਹੈ ਕਿ ਪ੍ਰਿੰ. ਬਹਾਦਰ ਸਿੰਘ ਗੋਸਲ ਬਹੁਤੀ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਪੰਜਾਬ ਸਰਕਾਰ ਦੇ ਸਾਬਕਾ ਡਿਪਟੀ ਸਕੱਤਰ ਰਾਜ ਕੁਮਾਰ ਸਾਹੋਵਾਲ਼ੀਆ ਕਿਹਾ ਕਿ ਉਹ ਨਿਰੰਤਰ ਤੁਰਦੇ ਰਹਿਣ ਦਾ ਨਾਂ ਹਨ। ਉਨ੍ਹਾਂ ਹੁਣ ਤੱਕ ਸਵਾ ਸੌ ਦੇ ਕਰੀਬ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲ਼ੀ ਪਾਈਆਂ ਹਨ। ਉਹ ਇੱਕ ਚੰਗੇ ਪ੍ਰਬੰਧਕ, ਬੁਲਾਰੇ, ਜੁਝਾਰੂ ਨੇਤਾ, ਸਿੱਖਿਆ ਸ਼ਾਸਤਰੀ ਤੇ ਉੱਘੇ ਸਮਾਜ ਸੇਵੀ ਹਨ। ਚੰਡੀਗੜ੍ਹ ਦੇ ਗਲਿਆਰਿਆਂ ਵਿੱਚ ਕੋਈ ਵੀ ਦਿਨ ਅਜਿਹਾ ਨਹੀਂ ਹੁੰਦਾ, ਜਿਹੜਾ ਉਨ੍ਹਾਂ ਦੀਆਂ ਸਰਗਰਮੀਆਂ ਤੋਂ ਰਹਿਤ ਹੋਵੇ। ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਲ਼ੇ ਅਗਾਂਹਵਧੂ ਇਨਸਾਨ ਹਨ। ਪਿਛਲੇ ਦਿਨੀਂ ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਉਨ੍ਹਾਂ ਦੀ ਪੁਸਤਕ ਨੂੰ ਬੈੱਸਟ ਬੁੱਕ ਆਫ ਦਾ ਈਅਰ ਐਵਾਰਡ ਨਾਲ਼ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਿੰ. ਬਹਾਦਰ ਸਿੰਘ ਗੋਸਲ਼ ਵੱਲੋਂ ਪੰਜਾਬੀ ਮਾਂ ਬੋਲੀ ਦੀ ਕੀਤੀ ਜਾ ਰਹੀ ਸੇਵਾ ਗੌਲ਼ਣਯੋਗ ਹੈ।

