Breaking
www.sursaanjh.com > ਚੰਡੀਗੜ੍ਹ/ਹਰਿਆਣਾ > ਸਨੀ ਐਨਕਲੇਵ ਵਾਸੀਆਂ ਵੱਲੋਂ ਰਿਹਾਇਸ਼ੀ ਏਰੀਆ ਵਿੱਚੋਂ ਠੇਕੇ ਨੂੰ ਬਦਲਣ ਦੀ ਮੰਗ – ਅਮਰੀਕ ਸਿੰਘ ਹੈਪੀ

ਸਨੀ ਐਨਕਲੇਵ ਵਾਸੀਆਂ ਵੱਲੋਂ ਰਿਹਾਇਸ਼ੀ ਏਰੀਆ ਵਿੱਚੋਂ ਠੇਕੇ ਨੂੰ ਬਦਲਣ ਦੀ ਮੰਗ – ਅਮਰੀਕ ਸਿੰਘ ਹੈਪੀ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 28 ਜੂਨ:
ਅੱਜ ਸਨੀ ਐਨਕਲੇਵ, ਸੈਕਟਰ 123 ਦੇ ਨਿਵਾਸੀਆਂ ਵੱਲੋਂ ਖੁੱਲ੍ਹੇ ਠੇਕੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ, ਜਿਸ ਵਿੱਚ ਉੱਘੇ ਸਮਾਜ ਸੇਵਕ ਅਮਰੀਕ ਸਿੰਘ ਹੈਪੀ ਵੀ ਸ਼ਾਮਿਲ ਹੋਏ। ਇੱਥੇ ਮੌਜੂਦ ਸੈਕਟਰ ਦੇ ਵਸਨੀਕਾਂ ਨੇ ਕਿਹਾ ਕਿ ਇਹ ਆਬਾਦੀ ਵਾਲਾ ਏਰੀਆ ਹੈ, ਜਿੱਥੇ ਸ਼ਰਾਬੀ ਲੋਕ ਸਵੇਰ ਤੋਂ ਹੀ ਦਾਰੂ ਪੀਣੀ ਸ਼ੁਰੂ ਕਰ ਦਿੰਦੇ ਹਨ। ਇਸ ਠੇਕੇ ਦੇ ਪਿਛਲੇ ਪਾਸੇ ਬਹੁਤ ਸਾਰੀਆਂ ਰਿਹਾਇਸ਼ੀ ਕੋਠੀਆਂ ਅਤੇ ਫਲੈਟ ਹਨ। ਇਸ ਥਾਂ ਤੋਂ ਸਕੂਲ ਜਾਣ ਵਾਲ਼ੇ ਬੱਚੇ ਵੀ ਬੱਸਾਂ ਇੱਥੋਂ ਹੀ ਲੈਂਦੇ ਹਨ। ਇਸ ਤਰ੍ਹਾਂ ਸਾਰੀਆਂ ਸਕੂਲੀ ਬੱਸਾਂ ਵੀ ਇੱਥੇ ਹੀ ਖੜ੍ਹਦੀਆਂ ਹਨ। ਇਸ ਰਿਹਾਇਸ਼ੀ ਅਤੇ ਜਨਤਕ ਥਾਂ ਠੇਕਾ ਖੁੱਲ੍ਹਣ ਨਾਲ਼ ਰਾਹਗੀਰਾਂ ਅਤੇ ਸੈਕਟਰ ਦੇ ਆਮ ਵਸਨੀਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਮੌਕੇ ਹਾਜ਼ਰ ਸਮਾਜ ਸੇਵੀ ਸੁਧੀਰ ਗਲੇਰੀਆ, ਮਨੀਸ਼ ਭਾਰਦਵਾਜ, ਅਮਰੀਕ ਸਿੰਘ ਹੈਪੀ, ਜਸਪਾਲ ਸਿੰਘ, ਅਸ਼ਵਨੀ ਚੋਪੜਾ, ਕਾਮਰੇਡ ਕਮਲਜੀਤ ਸਿੰਘ, ਅਸ਼ੋਕ ਕੁਮਾਰ, ਰਾਜਿੰਦਰ ਸ਼ਰਮਾ, ਮੂਰਤੀ ਕੌਰ, ਸਿਮਰਨਜੀਤ ਕੌਰ, ਲਖਵਿੰਦਰ ਕੌਰ, ਨੰਦਨੀ, ਜਸਵੀਰ ਕੌਰ, ਮਨਮੀਤ ਕੌਰ ਹੋਰ ਸਹਿਯੋਗੀਆਂ ਅਤੇ ਨਿਵਾਸੀਆਂ ਨੇ ਪੁਰਜ਼ੋਰ ਮੰਗ ਕੀਤੀ ਕਿ ਇਸ ਰਿਹਾਇਸ਼ੀ ਏਰੀਏ ਤੋਂ ਇਹ ਠੇਕਾ ਕਿਸੇ ਹੋਰ ਥਾਂ ਬਦਲਿਆ ਜਾਵੇ ਹੈ। ਉਨ੍ਹਾਂ ਇਹ ਵੀ ਕਿਹਾ ਇਸ ਸਬੰਧੀ ਉਪ ਮੰਡਲ ਮੈਜਿਸਟਰੇਟ, ਖਰੜ ਨੂੰ ਮੰਗ ਪੱਤਰ ਵੀ ਦਿੱਤਾ ਜਾਵੇਗਾ।

Leave a Reply

Your email address will not be published. Required fields are marked *