ਸਿੱਖ ਮਿਸ਼ਨਰੀ ਕਾਲਜ ਵਲੋਂ ਗੁਰਬਾਣੀ ਸੰਥਿਆ ਵਿੱਚ ਭਾਗ ਲੈਣ ਵਾਲ਼ੇ ਬੱਚਿਆਂ ਨੂੰ ਕੀਤਾ ਗਿਆ ਸਨਮਾਨਿਤ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਜੂਨ:


ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੈਕਟਰ 40-ਬੀ ਚੰਡੀਗੜ੍ਹ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਗੱਡੂ ਨੇ ਦੱਸਿਆ ਕਿ ਗਰਮੀ ਦੀਆਂ ਛੁੱਟੀਆਂ ਵਿੱਚ ਪੰਜ ਤੋਂ 16 ਸਾਲ ਦੀ ਉਮਰ ਦੇ ਬੱਚਿਆਂ ਨੂੰ ਸਿੱਖ ਮਿਸ਼ਨਰੀ ਕਾਲਜ ਵਲੋਂ ਗੁਰਬਾਣੀ ਸੰਥਿਆ ਕਰਾਉਣ ਲਈ ਗੁਰੂਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਗਗਨਦੀਪ ਸਿੰਘ, ਗੁਰਸ਼ਰਨ ਸਿੰਘ ਸੁਪਰਵਾਈਜ਼ਰ, ਜਸਪ੍ਰੀਤ ਕੋਰ, ਅਰਸ਼ਦੀਪ ਕੌਰ, ਤ੍ਰਿਪਤ ਕੌਰ, ਸਿਮਰਪ੍ਰੀਤ ਕੌਰ ਅਤੇ ਸੁਖਜੀਤ ਕੌਰ ਆਦਿ ਅਧਿਆਪਕਾਂ ਨੇ 82 ਬੱਚਿਆਂ ਨੂੰ ਸਿੱਖਿਆ ਦੇਣ ਦਾ ਵੱਡਮੁੱਲਾ ਕਾਰਜ ਕੀਤਾ।
ਕਮੇਟੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਗੱਡੂ ਅਤੇ ਮੈਂਬਰ ਸਾਹਿਬਾਨਾਂ ਵਲੋਂ ਗੁਰਬਾਣੀ ਸੰਥਿਆ ਦੇ ਆਖਰੀ ਦਿਨ ਉਕਤ ਬੱਚਿਆਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਦਵਿੰਦਰ ਸਿੰਘ ਵਾਲੀਆ ਜਨਰਲ ਸਕੱਤਰ, ਕਿਰਪਾਲ ਸਿੰਘ ਕਾਰਜਕਾਰੀ ਮੈਂਬਰ, ਸਰਦੂਲ ਸਿੰਘ ਕੈਸ਼ੀਅਰ, ਰਾਮ ਸਿੰਘ ਸਟੋਰ ਕੀਪਰ ਅਤੇ ਹੋਰ ਕਮੇਟੀ ਮੈਂਬਰਾਂ ਵੀ ਹਾਜ਼ਰ ਸਨ।

