ਹਾਕਮ ਸਿੰਘ ਨੱਤਿਆਂ ਨੂੰ ਮੀਤ ਪ੍ਰਧਾਨ ਤੇ ਰਾਜਵਿੰਦਰ ਸਿੰਘ ਗੱਡੂ ਨੂੰ ਸਰਪ੍ਰਸਤ ਨਾਮਜ਼ਦ ਕੀਤਾ ਗਿਆ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 10 ਜੁਲਾਈ:


ਸਾਹਿਤਕ ਸੱਥ ਖਰੜ ਦੀ ਇੱਕ ਵਿਸ਼ੇਸ਼ ਇਕੱਤਰਤਾ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਦੀ ਪ੍ਰਧਾਨਗੀ ਹੇਠ, ਉਨ੍ਹਾਂ ਦੇ ਗ੍ਰਹਿ ਵਿਖੇ ਹੋਈ। ਇਸ ਇਕੱਤਰਤਾ ਵਿੱਚ ਹਾਜ਼ਰ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਲਏ ਫੈਸਲੇ ਅਨੁਸਾਰ ਸੱਥ ਦੇ ਸਰਗਰਮ ਮੈਂਬਰ ਹਾਕਮ ਸਿੰਘ ਨੱਤਿਆਂ ਨੂੰ ਮੀਤ ਪ੍ਰਧਾਨ ਅਤੇ ਰਾਜਵਿੰਦਰ ਸਿੰਘ ਗੱਡੂ ਨੂੰ ਸਰਪ੍ਰਸਤ ਨਾਮਜ਼ਦ ਕੀਤਾ ਗਿਆ ਹੈ। ਇਹਨਾਂ ਦੋਹਾਂ ਨਵੇਂ ਅਹੁਦੇਦਾਰਾਂ ਵੱਲੋਂ ਯਕੀਨ ਦਿਵਾਇਆ ਗਿਆ ਕਿ ਉਹ ਸੱਥ ਦੇ ਸਾਹਿਤਕ ਹਿੱਤਾਂ ਅਤੇ ਇਸ ਦੇ ਕੱਦ ਨੂੰ ਹੋਰ ਉੱਚਾ ਕਰਨ ਲਈ ਪੂਰੀ ਤਨ-ਦੇਹੀ ਨਾਲ ਕੰਮ ਕਰਨਗੇ। ਸਾਰੇ ਸਾਥੀਆਂ ਨੇ ਜ਼ਾਹਿਰ ਕੀਤਾ ਕਿ ਸੱਥ ਵਧੀਆ ਕੰਮ ਕਰ ਰਹੀ ਹੈ ਤੇ ਇਸ ਨੂੰ ਨਿਰਵਿਘਨ ਆਪਣਾ ਕੰਮ ਕਰਦੇ ਰਹਿਣਾ ਚਾਹੀਦਾ ਹੈ। ਇਸ ਇਕੱਤਰਤਾ ਵਿੱਚ ਜਸਵਿੰਦਰ ਸਿੰਘ ਕਾਈਨੌਰ, ਰਾਜਵਿੰਦਰ ਸਿੰਘ ਗੱਡੂ, ਹਾਕਮ ਸਿੰਘ ਨੱਤਿਆਂ, ਕੇਸਰ ਸਿੰਘ ਇੰਸਪੈਕਟਰ, ਖ਼ੁਸ਼ੀ ਰਾਮ ਨਿਮਾਣਾ, ਬਲਦੇਵ ਸਿੰਘ ਬੁਰਜਾਂ, ਗੁਰਸ਼ਰਨ ਸਿੰਘ ਕਾਕਾ, ਪਿਆਰਾ ਸਿੰਘ ਰਾਹੀ, ਤਰਸੇਮ ਸਿੰਘ ਕਾਲੇਵਾਲ, ਡਾ. ਰੂਪ ਸਾਗਰ, ਸੁਮਿੱਤਰ ਸਿੰਘ ਦੋਸਤ, ਰਣਜੀਤ ਕੌਰ ਆਦਿ ਹਾਜ਼ਰ ਸਨ। ਸੱਥ ਦੇ ਜਨਰਲ ਸਕੱਤਰ ਪਿਆਰਾ ਸਿੰਘ ਰਾਹੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਝ ਆਹੁਦੇਦਾਰ/ ਮੈਂਬਰ ਧਿਆਨ ਸਿੰਘ ਕਾਹਲ਼ੋਂ, ਸੁਰਜੀਤ ਸੁਮਨ ਅਤੇ ਬੰਤ ਸਿੰਘ ਦੀਪ ਆਦਿ ਜੋ ਜ਼ਰੂਰੀ ਘਰੇਲੂ ਕੰਮ ਕਰਕੇ ਸ਼ਹਿਰ ਤੋਂ ਬਾਹਰ ਸਨ, ਨੇ ਸੱਥ ਦੇ ਹਿੱਤ ਵਿੱਚ ਸਹਿਮਤ ਹੁੰਦਿਆਂ ਨੱਤਿਆ ਅਤੇ ਗੱਡੂ ਨੂੰ ਵਧਾਈ ਦਿੱਤੀ।
ਪਿਆਰਾ ਸਿੰਘ ਰਾਹੀ, ਜਨਰਲ ਸਕੱਤਰ – 94638-37388

