Breaking
www.sursaanjh.com > ਚੰਡੀਗੜ੍ਹ/ਹਰਿਆਣਾ > ਪ੍ਰਹੁਣਚਾਰੀ ਵਿਭਾਗ ਐਸੋਸੀਏਸ਼ਨ ਦੇ ਕੁਲਦੀਪ ਸਿੰਘ ਨੇਗੀ ਪ੍ਰਧਾਨ, ਬਜਰੰਗ ਯਾਦਵ ਜਰਨਲ ਸਕੱਤਰ ਚੁਣੇ ਗਏ

ਪ੍ਰਹੁਣਚਾਰੀ ਵਿਭਾਗ ਐਸੋਸੀਏਸ਼ਨ ਦੇ ਕੁਲਦੀਪ ਸਿੰਘ ਨੇਗੀ ਪ੍ਰਧਾਨ, ਬਜਰੰਗ ਯਾਦਵ ਜਰਨਲ ਸਕੱਤਰ ਚੁਣੇ ਗਏ

ਪ੍ਰਹੁਣਚਾਰੀ ਵਿਭਾਗ ਐਸੋਸੀਏਸ਼ਨ ਦੇ ਕੁਲਦੀਪ ਸਿੰਘ ਨੇਗੀ ਪ੍ਰਧਾਨ, ਬਜਰੰਗ ਯਾਦਵ ਜਰਨਲ ਸਕੱਤਰ ਚੁਣੇ ਗਏ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 20 ਮਈ:

ਪ੍ਰਾਹੁਣਚਾਰੀ ਵਿਭਾਗ ਦਰਜਾ-4 ਐਸੋਸੀਏਸ਼ਨ, ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਦੀ ਚੋਣ ਹੋਈ, ਜਿਸ ਵਿੱਚ ਕੁਲਦੀਪ ਸਿੰਘ ਨੇਗੀ ਪ੍ਰਧਾਨ, ਰਾਜੇਸ਼ ਕੁਮਾਰ ਚੇਅਰਮੈਨ, ਬਜਰੰਗ ਯਾਦਵ ਜਰਨਲ ਸਕੱਤਰ, ਗਜਿੰਦਰ ਭੱਟ ਉਪ ਪ੍ਰਧਾਨ-ਕਮ-ਕੈਸ਼ੀਅਰ, ਰਮੇਸ਼ ਅਰੋੜਾ ਮੀਤ ਪ੍ਰਧਾਨ, ੳਮ ਪ੍ਰਕਾਸ਼ ਪ੍ਰੈੱਸ ਸਕੱਤਰ, ਵਿਕਰਮ ਸਿੰਘ ਸੀਨੀਅਰ ਮੁੱਖ ਸਲਾਹਕਾਰ, ਸੰਦੀਪ ਬੜਵਾ ਮੁੱਖ ਸਲਾਹਕਾਰ ਅਤੇ ਕੁਸ਼ੱਲਿਆ ਦੇਵੀ ਮਹਿਲਾ ਵਿੰਗ ਪ੍ਰਧਾਨ, ਨਿਰਵਿਰੋਧ ਚੁਣੇ ਗਏ ਗਏ।

ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਕੁਲਦੀਪ ਨੇਗੀ ਅਤੇ ਜਨਰਲ ਸਕੱਤਰ ਬਜਰੰਗ ਯਾਦਵ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਐਸੋਸੀਏਸ਼ਨ ਦੇ ਪ੍ਹਧਾਨ ਮਹੇਸ਼ ਚੰਦਰ ਸਨ ਜੋ ਕਿ ਸੇਵਾ ਨਿਵਿਰਤ ਹੋ ਚੁੱਕੇ ਹਨ। ਇਸ ਲਈ ਪ੍ਰਾਹੁਣਚਾਰੀ ਵਿਭਾਗ ਦੇ ਮੁਲਾਜ਼ਮਾਂ ਦੇ ਮਾਮਲਿਆਂ ਨੂੰ ਨਜਿੱਠਣ ਲਈ ਐਸੋਸੀਏਸ਼ਨ ਦੀ ਚੋਣ ਕੀਤੀ ਗਈ ਹੈ ਜੋ ਕਿ ਸਰਕਾਰ ਨਾਲ ਤਾਲਮੇਲ ਕਰਕੇ ਬਣਦੀਆਂ ਮੁਲਾਜ਼ਮ ਮੰਗਾਂ ਦਾ ਨਿਪਟਾਰਾ ਕਰਵਾਉਣਗੇ।

ਬਜਰੰਗ ਯਾਦਵ, ਜਨਰਲ ਸਕੱਤਰ : ਮੁ: 9463887802

Leave a Reply

Your email address will not be published. Required fields are marked *