ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ ), 27 ਮਈ:


ਉੱਘੇ ਕਿਸਾਨ ਨੇਤਾ ਰਾਜਿੰਦਰ ਸਿੰਘ ਬਡਹੇੜੀ, ਸਾਬਕਾ ਡਾਇਰੈਕਟਰ ਪੰਜਾਬ ਮੰਡੀ ਬੋਰਡ ਨੇ ਓਲੰਪਿਕ ਖਿਡਾਰੀ ਤੇ ਏਸ਼ੀਆਈ ਖੇਡਾਂ ਦੇ ਸੋਨ ਤਗਮਾ ਜੇਤੂ ਰਾਜਾ ਰਣਧੀਰ ਸਿੰਘ ਦੇ ਦੇਹਾਂਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜ ਵਾਰ ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਰਾਜਾ ਰਣਧੀਰ ਸਿੰਘ ਨੇ ਭਾਰਤੀ ਸ਼ੂਟਿੰਗ ਨੂੰ ਵਿਸ਼ਵ ਪੱਧਰ ‘ਤੇ ਨਵੀਂ ਪਛਾਣ ਦਿਵਾਈ। ਇੱਕ ਮਹਾਨ ਖਿਡਾਰੀ ਹੋਣ ਦੇ ਨਾਲ-ਨਾਲ ਉਹ ਭਾਰਤੀ ਖੇਡ ਪ੍ਰਸ਼ਾਸਨ ਦੇ ਸਭ ਤੋਂ ਕਾਬਲ ਅਤੇ ਸਨਮਾਨਿਤ ਚਿਹਰਿਆਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਭਾਰਤੀ ਖੇਡਾਂ ਨੂੰ ਉੱਚਾਈਆਂ ਤੱਕ ਲਿਜਾਣ ਲਈ ਸਮਰਪਿਤ ਕੀਤੀ।
ਸ੍ਰ. ਬਡਹੇੜੀ ਨੇ ਉਨ੍ਹਾਂ ਨਾਲ਼ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਇਕ ਪਿਆਰੇ ਦੋਸਤ, ਸਨੇਹੀ ਮੇਜ਼ਬਾਨ ਅਤੇ ਕਲਾ ਪ੍ਰੇਮੀ ਵੀ ਸਨ। ਉਨ੍ਹਾਂ ਦੀ ਸਾਦਗੀ, ਨਿਮਰਤਾ ਅਤੇ ਦੂਰਦਰਸ਼ੀ ਸੋਚ ਨੇ ਖੇਡਾਂ ਤੋਂ ਇਲਾਵਾ ਵੀ ਅਣਗਿਣਤ ਲੋਕਾਂ ਦੇ ਦਿਲਾਂ ‘ਚ ਆਪਣੀ ਵੱਖਰੀ ਛਾਪ ਛੱਡੀ। ਪੰਜਾਬ ਅਤੇ ਪੂਰਾ ਦੇਸ਼ ਓਲੰਪਿਕ ਅੰਦੋਲਨ ਅਤੇ ਭਾਰਤੀ ਖੇਡਾਂ ਲਈ ਉਨ੍ਹਾਂ ਦੇ ਅਮੂਲਕ ਯੋਗਦਾਨ ਨੂੰ ਹਮੇਸ਼ਾਂ ਯਾਦ ਰੱਖੇਗਾ।

