Breaking
www.sursaanjh.com > ਅੰਤਰਰਾਸ਼ਟਰੀ > ਸਨੀ ਐਨਕਲੇਵ ਵਿਖੇ ਲਗਾਏ ਖੂਨਦਾਨ ਕੈਂਪ ਵਿੱਚ 60 ਤੋਂ ਵੱਧ ਖੂਨਦਾਨੀਆਂ ਨੇ ਕੀਤਾ ਖੂਨ ਦਾਨ

ਸਨੀ ਐਨਕਲੇਵ ਵਿਖੇ ਲਗਾਏ ਖੂਨਦਾਨ ਕੈਂਪ ਵਿੱਚ 60 ਤੋਂ ਵੱਧ ਖੂਨਦਾਨੀਆਂ ਨੇ ਕੀਤਾ ਖੂਨ ਦਾਨ

ਸਨੀ ਐਨਕਲੇਵ ਵਿਖੇ ਲਗਾਏ ਖੂਨਦਾਨ ਕੈਂਪ ਵਿੱਚ 60 ਤੋਂ ਵੱਧ ਖੂਨਦਾਨੀਆਂ ਨੇ ਕੀਤਾ ਖੂਨ ਦਾਨ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 30 ਮਈ:
ਖੂਨਦਾਨ ਨੂੰ ਮਨੁੱਖ ਲਈ ਮਹਾਂ ਕਲਿਆਣ ਮੰਨਿਆ ਜਾ ਰਿਹਾ ਹੈ। ਕਿਸੇ ਮਨੁੱਖ ਵੱਲੋਂ ਦਾਨ ਕੀਤਾ ਗਿਆ ਇੱਕ ਯੂਨਿਟ ਖੂਨ ਹੀ ਕਿਸੇ ਜ਼ਿੰਦਗੀ ਨੂੰ ਬਚਾਅ ਸਕਦਾ ਹੈ। ਇਸ ਲਈ ਸਾਨੂੰ ਲੋਕ ਭਲਾਈ ਹਿੱਤ ਜ਼ਿੰਦਗੀ ਵਿੱਚ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸਿੰਘ ਅਮਰੀਕ ਸਿੰਘ ਹੈਪੀ ਨੇ ਕੀਤਾ। ਜ਼ਿਕਰਯੋਗ ਹੈ ਕਿ ਅੱਜ ਸਨੀ ਇਨਕਲੇਵ, ਸੈਕਟਰ 125, ਐਮਾਜੋਨ ਟਾਵਰ, ਖਰੜ ਵਿਖੇ ਗਲੋਬਲ ਹਾਰਮਨੀ ਫਾਉਡੇਸ਼ਨ ਤੇ ਗੁਰਵਿੰਦਰ ਮਾਹੀ ਕਲੱਬ ਦੇ ਪ੍ਰਧਾਨ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਸੀ, ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਪੰਜਾਬ ਦੇ ਮਸ਼ਹੂਰ ਐਕਟਰ ਕਰਤਾਰ ਸਿੰਘ ਚੀਮਾ ਅਤੇ ਅਮਰੀਕ ਸਿੰਘ ਹੈਪੀ, ਸੁਸ਼ਾਂਤ ਕੌਸ਼ਕ ਐਡਵੋਕੇਟ ਮਨਜੀਤ ਕੌਰ ਸੋਨੂ, ਸੋਸ਼ਲ ਮੀਡੀਆ ਦਫਤਰ ਇਨਚਾਰਜ ਪੰਜਾਬ।
ਇਸ ਖੂਨਦਾਨ ਕੈਂਪ ਵਿੱਚ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ 32, ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ‘ਤੇ ਟੀਮ ਪਹੁੰਚੀ। ਇਸ ਮੌਕੇ 60 ਤੋਂ ਵੀ ਵੱਧ ਵੱਡੀ ਗਿਣਤੀ ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਮੌਕੇ ਅਮਰੀਕ ਸਿੰਘ ਹੈਪੀ ਨੇ ਕਿਹਾ ਕਿ ਖੂਨਦਾਨ-ਮਹਾਂਦਾਨ ਹੈ। ਇਸ ਲਈ ਹਰ ਇਨਸਾਨ ਨੂੰ ਖੂਨਦਾਨ ਕਰਨਾ ਚਾਹੀਦਾ ਹੈ, ਜਿਸ ਨਾਲ ਕਿਸੇ ਨਾ ਕਿਸੇ ਲੋੜਵੰਦ ਦੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਹਰੇਕ ਇਨਸਾਨ ਨੂੰ ਇਹੋ ਜਿਹੇ ਸਮਾਜਿਕ ਕੰਮਾਂ ਵਿੱਚ ਭਾਗ ਲੈਣਾ ਚਾਹੀਦਾ ਹੈ। ਇਸ ਮੌਕੇ ਹੋਰਾਂ ਤੋਂ ਇਲਾਵਾ ਸੋਨੂ ਪੋਲ, ਹਰਮਨ ਸਿੰਘ, ਮੋਂਟੀ ਚੱਡਾ, ਪੰਕਜ ਅਤੇ ਹੋਰ ਵੀ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *