Breaking
www.sursaanjh.com > ਅੰਤਰਰਾਸ਼ਟਰੀ > ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਮਾਣ ਭੱਤਾ ਚੈੱਕ ਅਤੇ ਸਰਟੀਫਿਕੇਟ ਵੰਡੇ

ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਮਾਣ ਭੱਤਾ ਚੈੱਕ ਅਤੇ ਸਰਟੀਫਿਕੇਟ ਵੰਡੇ

ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਮਾਣ ਭੱਤਾ ਚੈੱਕ ਅਤੇ ਸਰਟੀਫਿਕੇਟ ਵੰਡੇ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਜੂਨ:

ਸ੍ਰ. ਹਰਪਾਲ ਸਿੰਘ ਮੈਨੇਜਿੰਗ ਟਰੱਸਟੀ ਦੀ ਦੇਖ-ਰੇਖ ਵਿੱਚ ਸੈਕਟਰ-28 ਚੰਡੀਗੜ੍ਹ ਵਿਖੇ ਚੱਲ ਰਹੇ ਭਾਈ ਜੈਤਾ ਜੀ ਫਾਊਂਡੇਸ਼ਨ ਇੰਡਿਆ ਵਲੋਂ ਚਲਾਏ ਜਾ ਰਹੇ ਵੱਖ-ਵੱਖ ਸਿੱਖਿਆ ਪ੍ਰਾਜੈਕਟਾਂ ਦੇ ਸਬੰਧ ਵਿਚ ਸੰਸਥਾ ਵਲੋਂ ਜ਼ਿਲ੍ਹਾ ਬਠਿੰਡਾ ਦੇ ਰਾਮਪੂਰਾ ਫੂਲ ਵਿਖੇ ਇੱਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਫਾਊਂਡੇਸ਼ਨ ਵਲੋਂ ਨਵੋਦਿਆ ਸਕੂਲਾਂ ਵਿਚ ਦਾਖਲੇ ਦੀ ਤਿਆਰੀ ਲਈ ਸੈਂਟਰਾਂ ਦੇ ਅਧਿਆਪਕਾਂ ਨੂੰ ਮਾਣ-ਭੱਤੇ ਦੇ ਚੈੱਕ ਅਤੇ ਸਰਟੀਫਿਕੇਟ ਦੇਣ ਲਈ ਰੱਖਿਆ ਗਿਆ ਸੀ। ਇਸ ਸਮਾਗਮ ਵਿੱਚ ਚੰਡੀਗੜ੍ਹ ਤੋਂ ਪ੍ਰੋਜੈਕਟ ਇੰਚਾਰਜ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ, ਜਦੋਂਕਿ ਪ੍ਰਧਾਨਗੀ ਜ਼ਿਲ੍ਹਾ ਬਠਿੰਡੇ ਦੇ ਪ੍ਰਬੰਧਕ ਪ੍ਰਿੰਸੀਪਲ ਬਲਜਿੰਦਰ ਸਿੰਘ ਵਲੋਂ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਮਾਸਟਰ ਜਗਰੂਪ ਸਿੰਘ, ਅਮਰਜੀਤ ਸਿੰਘ ਅਤੇ ਸੰਦੀਪ ਸਿੰਘ ਸ਼ਾਮਲ ਸਨ।

ਸਮਾਗਮ ਦੇ ਸ਼ੁਰੂ ਵਿਚ ਪ੍ਰਿੰ. ਬਲਜਿੰਦਰ ਸਿੰਘ ਨੇ ਪ੍ਰੋਜੈਕਟ ਇੰਚਾਰਜ ਪ੍ਰਿੰ. ਬਹਾਦਰ ਸਿੰਘ ਗੋਸਲ, ਸੰਦੀਪ ਸਿੰਘ ਅਤੇ ਦੂਜੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਦੇ ਹੋਏ ਜ਼ਿਲ੍ਹੇ ਵਿੱਚ ਸੈਂਟਰਾਂ ਦੀ ਸ਼ਾਨਦਾਰ ਕਾਰ-ਗੁਜ਼ਾਰੀ ‘ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਬਠਿੰਡਾ ਅਤੇ ਬਰਨਾਲਾ ਵਿੱਚ 28  ਸੈਂਟਰ ਚੱਲ ਰਹੇ ਹਨ, ਜਿਨ੍ਹਾਂ ਦੇ ਨਤੀਜੇ ਬਹੁਤ ਹੀ ਸ਼ਾਨਦਾਰ ਰਹੇ। ਉਨ੍ਹਾਂ ਨੇ ਭਾਈ ਜੈਤਾ ਜੀ ਫਾਊਂਡੇਸ਼ਨ ਚੰਡੀਗੜ੍ਹ ਦਾ ਪੂਰੇ ਸਹਿਯੋਗ ਲਈ ਧੰਨਵਾਦ ਕੀਤਾ। ਸੰਸਥਾ ਵਲੋਂ ਇਨ੍ਹਾਂ ਸੈਂਟਰਾਂ ਦੇ ਅਧਿਆਪਕਾਂ ਨੂੰ ਮਾਣ-ਭੱਤੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਨ ਦੀ ਰਸਮ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਅਦਾ ਕੀਤੀ ਗਈ ਅਤੇ ਉਨ੍ਹਾਂ ਨੇ ਨਵੋਦਿਆ ਲਈ ਚੁਣੇ ਗਏ ਬੱਚਿਆਂ ਨੂੰ ਵੀ ਪੁਸਤਕਾਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੰਸਥਾ ਵਲੋਂ ਜ਼ਿਲ੍ਹਾ ਪ੍ਰਬੰਧਕ ਪ੍ਰਿੰ. ਬਲਜਿੰਦਰ ਸਿੰਘ ਸਿੱਧੂ ਦਾ ਵੀ ਸਨਮਾਨ ਕੀਤਾ ਗਿਆ। ਪ੍ਰਿੰ. ਗੋਸਲ ਨੇ ਸਭ ਅਧਿਆਪਕਾਂ ਅਤੇ ਬੱਚਿਆਂ ਨੂੰ ਸ਼ਾਨਦਾਰ ਨਤੀਜਿਆਂ ਲਈ ਵਧਾਈ ਦਿੱਤੀ ਅਤੇ ਦੱਸਿਆ ਕਿ ਸੰਸਥਾ ਹੁਣ ਤੱਕ 1590 ਬੱਚੇ ਨਵੋਦਿਆ ਸਕੂਲਾਂ ਵਿੱਚ ਭੇਜ ਚੁੱਕੀ ਹੈ। ਇਸ ਮੌਕੇ ‘ਤੇ ਬੋਲਣ ਵਾਲਿਆਂ ਵਿੱਚ ਮਾਸਟਰ ਜਗਰੂਪ ਸਿੰਘ ਕਪੂਰ, ਅਮਰਜੀਤ ਸਿੰਘ, ਕੁਲਵੰਤ ਸਿੰਘ ਅਤੇ ਅਮਨਦੀਪ ਕੌਰ ਦੇ ਨਾਂ ਸ਼ਾਮਲ ਹਨ। ਅੰਤ ਵਿੱਚ ਚੰਡੀਗੜ੍ਹ ਤੋਂ ਕੋਆਰਡੀਨੇਟਰ ਸੰਦੀਪ ਸਿੰਘ ਨੇ ਸਾਰੇ ਪਤਵੰਤਿਆਂ, ਅਧਿਆਪਕਾਂ, ਮਾਪਿਆਂ ਅਤੇ ਬੱਚਿਆਂ ਦਾ ਧੰਨਵਾਦ ਕੀਤਾ ਅਤੇ ਅੱਗਲੇ ਸਾਲ ਲਈ ਵੀ ਸੈਂਟਰਾਂ ਨੂੰ ਹੋਰ ਉਤਸ਼ਾਹ ਨਾਲ ਚਲਾਉਣ ਲਈ ਅਪੀਲ ਕੀਤੀ।

Leave a Reply

Your email address will not be published. Required fields are marked *