Sunday, August 02, 2026

ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਸਰਵ ਭਾਸ਼ੀ ਮਹਿਲਾ ਕਵੀ ਦਰਬਾਰ ਦਾ ਕੀਤਾ ਗਿਆ ਆਯੋਜਨ

Uncategorized
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 19 ਅਪ੍ਰੈਲ:
ਚੰਡੀਗੜ੍ਹ ਸਾਹਿਤ ਅਕਾਦਮੀ ਨੇ ਰਾਣੀ ਲਕਸ਼ਮੀ ਬਾਈ ਭਵਨ, ਸੈਕਟਰ 38, ਚੰਡੀਗੜ੍ਹ ਵਿਖੇ ਸਰਵ ਭਾਸ਼ੀ ਮਹਿਲਾ ਕਵੀ ਦਰਬਾਰ ਦਾ ਆਯੋਜਨ ਕੀਤਾ, ਜਿਸ ਵਿੱਚ ਵੀਹ ਤੋਂ ਵੱਧ ਕਵਿਤਰੀਆਂ ਨੇ ਵੱਖ-ਵੱਖ ਵਿਸ਼ਿਆਂ ‘ਤੇ ਵੱਖ-ਵੱਖ ਭਾਸ਼ਾਵਾਂ ਵਿੱਚ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਅਕਾਦਮੀ ਦੇ ਸਕੱਤਰ ਸ਼੍ਰੀ ਸੁਭਾਸ਼ ਭਾਸਕਰ ਨੇ ਦਰਸ਼ਕਾਂ ਦਾ ਸਵਾਗਤ ਕੀਤਾ। ਚੇਅਰਮੈਨ ਡਾ. ਮਨਮੋਹਨ ਸਿੰਘ ਨੇ ਸਾਰੀਆਂ ਕਵਿਤਰੀਆਂ ਦੀ ਜਾਣ-ਪਛਾਣ ਕਰਵਾਈ ਅਤੇ ਅਕਾਦਮੀ ਦੀਆਂ ਨੀਤੀਆਂ ਵੀ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ।
ਕਮਲ ਦੋਸਾਂਝ ਸਮਾਗਮ ਦੇ ਮੁੱਖ ਮਹਿਮਾਨ ਸਨ ਅਤੇ ਬਰਿੰਦਰ ਕੌਰ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਰਚਨਾ ਸਿੰਘ ਇਸ ਮੌਕੇ ਵਿਸ਼ੇਸ਼ ਮਹਿਮਾਨ ਸਨ। ਪ੍ਰੋਗਰਾਮ ਦਾ ਸੰਚਾਲਨ ਕੁਲਵਿੰਦਰ ਸਰਾਂ ਨੇ ਬਹੁਤ ਸੋਹਣੇ ਢੰਗ ਨਾਲ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਹਰਲੀਨ ਦੀ ਇੱਕ ਕਵਿਤਾ ਨਾਲ ਹੋਈ, ਜਿਸਦੀ ਸਭ ਨੇ ਸ਼ਲਾਘਾ ਕੀਤੀ। ਇਸ ਤੋਂ ਬਾਅਦ ਤੋਸ਼, ਸੰਤੋਸ਼ ਗਰਗ, ਜੈਸਮੀਨ ਆਨੰਦ, ਸਿਮਰਨਜੋਤ ਮਾਨ, ਲਿਲੀ ਸਵਰਨ, ਜਸ਼ਨਪ੍ਰੀਤ, ਕੁਲਵਿੰਦਰ ਸਰਾਂ, ਸੰਤੋਸ਼ ਧੀਮਾਨ, ਅਨੂ ਬਾਲਾ, ਅਲਕਾ ਕਾਂਸਰਾ, ਸ਼ੀਨੂੰ ਵਾਲੀਆ, ਸਤਿਆ ਭਾਮਾ, ਤੇਜਿੰਦਰ ਅਦਾ, ਰਾਜਵੰਤੀ ਮਾਨ, ਪੂਨਮ, ਪ੍ਰੇਮ ਲਤਾ, ਰਸ਼ਮੀ ਸ਼ਰਮਾ ਅਤੇ ਕਮਲ ਬੇਦਵਾਨ ਨੇ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ‘ਤੇ ਸ਼੍ਰੀ ਤੁਸ਼ਾਰ ਅੰਸ਼ੂ IFS, ਬਲੀਜੀਤ ਸਿੰਘ, ਗੁਲ ਚੌਹਾਨ, ਗਿਰਵਰ ਸ਼ਰਮਾ, ਦਲਜੀਤ ਕੌਰ, ਪਰਮਜੀਤ ਮਾਨ, ਸੁਰਜੀਤ ਸੁਮਨ, ਅਵਤਾਰ ਸਿੰਘ ਪਤੰਗ, ਰਜਿੰਦਰ ਕੌਰ ਸਰਾਓ, ਸੰਗੀਤਾ ਕੁੰਦਰਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *