ਐਡਵੋਕੇਟ ਪ੍ਰਮਿੰਦਰ ਸਿੰਘ ਗਿੱਲ ਬਣੇ ਪੰਜਾਬੀ ਸਾਹਿਤ ਸਭਾ (ਰਜਿ.) ਮੁਹਾਲ਼ੀ ਦੇ ਪ੍ਰਧਾਨ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 21 ਜੁਲਾਈ: ਪੰਜਾਬੀ ਸਾਹਿਤ ਸਭਾ (ਰਜਿ.) ਮੁਹਾਲੀ ਦੀ ਇਕੱਤਰਤਾ ਨਗਰ ਨਿਗਮ ਦੀ ਪਬਲਿਕ ਲਾਇਬ੍ਰੇਰੀ, ਸੈਕਟਰ 69, ਮੁਹਾਲੀ ਵਿਖੇ ਸੁਸ਼ੀਲ ਦੁਸਾਂਝ ਦੀ ਪ੍ਰਧਾਨਗੀ ਹੇਠ ਹੋਈ। ਸਰਬਸੰਮਤੀ ਨਾਲ ਸਭਾ ਦੀ ਨਵੀਂ ਚੁਣੀ ਪ੍ਰਬੰਧਕੀ-ਕਮੇਟੀ ਬਾਰੇ ਦੱਸਿਆ ਗਿਆ, ਜਿਸ ’ਤੇ ਸਾਰੇ ਮੈਂਬਰਾਂ ਨੇ ਸਹਿਮਤੀ ਪ੍ਰਗਟਾਈ। ਨਵੀਂ ਚੁਣੀ ਪ੍ਰਬੰਧਕੀ ਕਮੇਟੀ ਵਿੱਚ ਚੇਅਰਮੈਨ ਡਾ. ਦੀਪਕ ਮਨਮੋਹਨ…